ਕੋਹਲੀ ਨੂੰ ਆਈ ਛੋਲੇ-ਭਟੂਰਿਆਂ ਦੀ ਯਾਦ, ਦੱਸਿਆ ਕਿਵੇਂ ਕਰਦੇ ਹਨ ਗੇਂਦ 'ਤੇ ਫੋਕਸ

Friday, Jan 10, 2020 - 03:57 PM (IST)

ਕੋਹਲੀ ਨੂੰ ਆਈ ਛੋਲੇ-ਭਟੂਰਿਆਂ ਦੀ ਯਾਦ, ਦੱਸਿਆ ਕਿਵੇਂ ਕਰਦੇ ਹਨ ਗੇਂਦ 'ਤੇ ਫੋਕਸ

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸੀਰੀਜ਼ ਦਾ ਆਖ਼ਰੀ ਟੀ-20 ਮੈਚ ਖੇਡਿਆ ਜਾਣਾ ਹੈ। ਤੀਜੇ ਟੀ-20 ਦੀਆਂ ਤਿਆਰੀਆਂ 'ਚ ਲੱਗੇ ਵਿਰਾਟ ਕੋਹਲੀ ਨੇ ਇਕ ਮਜ਼ੇਦਾਰ ਟਵੀਟ ਕੀਤਾ ਹੈ ਜਿਸ 'ਚ ਉਨ੍ਹਾਂ ਨੂੰ ਫਿਰ ਤੋਂ ਆਪਣੇ ਪਸੰਦੀਦਾ ਪਕਵਾਨ ਦੀ ਯਾਦ ਆ ਗਈ। ਵਿਰਾਟ ਨੇ ਟਵਿੱਟਰ 'ਤੇ ਨੈਟਸ 'ਚ ਅਭਿਆਸ ਕਰਦੇ ਹੋਏ ਇਕ ਤਸਵੀਰ ਪੋਸਟ ਕੀਤੀ। ਉਨ੍ਹਾਂ ਨੇ ਇਸ ਦੌਰਾਨ ਗੇਂਦਬਾਜ਼ਾਂ ਦੀ ਗੇਂਦਾਂ ਦੀ ਤੁਲਨਾ ਛੋਲੇ-ਭਟੂਰੇ ਨਾਲ ਕਰ ਦਿੱਤੀ। ਵਿਰਾਟ ਕੋਹਲੀ ਨੇ ਲਿਖਿਆ, ''ਗੇਂਦਬਾਜ਼ਾਂ ਦੇ ਹੱਥੋਂ ਨਿਕਲਦੀ ਗੇਂਦ ਅਤੇ ਚੀਟ ਮੀਲ 'ਚ ਛੋਲੇ-ਭਟੂਰੇ ਖਾਣਾ ਇਕੋ ਤਰ੍ਹਾਂ ਦਾ ਫੋਕਸ ਮੰਗਦੇ ਹਨ।

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਪਹਿਲਾਂ ਵੀ ਕਈ ਵਾਰ ਆਪਣੇ ਮਨਪਸੰਦ ਪਕਵਾਨ ਛੋਲੇ-ਭਟੂਰੇ ਨੂੰ ਲੈ ਕੇ ਗੱਲਾਂ ਕਰਦੇ ਰਹੇ ਹਨ। ਦਿੱਲੀ 'ਚ ਜੂਨੀਅਰ ਕ੍ਰਿਕਟ ਦੇ ਦਿਨਾਂ 'ਚ ਵਿਰਾਟ ਕੋਹਲੀ ਛੋਲੇ-ਭਟੂਰੇ ਖਾਣਾ ਬੇਹੱਦ ਪਸੰਦ ਕਰਦੇ ਸਨ। ਵਿਰਾਟ ਕੋਹਲੀ ਜਦੋਂ ਟੀਮ ਇੰਡੀਆ 'ਚ ਆਏ, ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿੱਟਨੈਸ 'ਤੇ ਧਿਆਨ ਦੇਣ ਦਾ ਫੈਸਲਾ ਕੀਤਾ ਅਤੇ ਉਹ ਇਨ੍ਹਾਂ ਸਾਰਿਆਂ ਪਕਵਾਨਾਂ ਤੋਂ ਦੂਰ ਹੋ ਗਏ। ਉਨ੍ਹਾਂ ਨੇ ਨਾਨ ਵੈੱਜ ਵੀ ਖਾਣਾ ਛੱਡ ਦਿੱਤਾ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਉਨ੍ਹਾਂ ਦੀ ਫਿੱਟਨੈਸ ਦੀ ਸ਼ਲਾਘਾ ਸਾਰੀ ਦੁਨੀਆ 'ਚ ਹੁੰਦੀ ਹੈ ਅਤੇ ਮੌਜੂਦਾ ਸਮੇਂ 'ਚ ਉਹ ਇਕ ਬਿਹਤਰ ਫੀਲਡਰ ਹੋਣ ਦੇ ਨਾਲ-ਨਾਲ ਦੁਨੀਆ ਦੇ ਚੋਟੀ ਦੇ ਬੱਲੇਬਾਜ਼ ਵੀ ਹਨ।

 


author

Tarsem Singh

Content Editor

Related News