ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਮੈਚ ’ਚ ਵਿਰਾਟ ਦੇ ਰਾਡਾਰ ’ਤੇ ਹੋਣਗੇ ਇਹ ਤਿੰਨ ਰਿਕਾਰਡ

Friday, Aug 30, 2019 - 05:03 PM (IST)

ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਮੈਚ ’ਚ ਵਿਰਾਟ ਦੇ ਰਾਡਾਰ ’ਤੇ ਹੋਣਗੇ ਇਹ ਤਿੰਨ ਰਿਕਾਰਡ

ਸਪੋਰਸਟ ਡੈਸਕ— ਭਾਰਤ ਨੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ’ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਨੂੰ 318 ਦੌੜਾਂ ਨਾਲ ਹਰਾ ਦਿੱਤਾ ਸੀ। ਹੁਣ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੁਕਾਬਲਾ ਜਮੈਕਾ ’ਚ 30 ਅਗਸਤ ਤੋਂ ਖੇਡਿਆ ਜਾਵੇਗਾ। ਇਸ ਮੁਕਾਬਲੇ ’ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਿਸ਼ਾਨੇ ’ਤੇ ਤਿੰਨ ਵੱਡੇ ਰਿਕਾਰਡ ਹੋਣਗੇ। ਜਿਨ੍ਹਾਂ ਨੂੰ ਤੋੜ ਕੇ ਟੈਸਟ ਕ੍ਰਿਕਟ ’ਚ ਆਪਣਾ ਖਾਸ ਮੁਕਾਮ ਹਾਸਲ ਕਰ ਸਕਦੇ ਹਨ। PunjabKesariਧੋਨੀ ਨੂੰ ਪਿੱਛੇ ਛੱਡ ਸਕਦੇ ਹਨ ਕੋਹਲੀ
ਵਿਰਾਟ ਕੋਹਲੀ ਦੀ ਕਪਤਾਨੀ ’ਚ ਟੀਮ ਇੰਡੀਆ ਅਜੇ ਤੱਕ 27 ਟੈਸਟ ਮੈਚ ਜਿੱਤ ਚੁੱਕੀ ਹੈ। ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਟੀਮ ਇੰਡੀਆ 27-27 ਟੈਸਟ ਮੈਚ ਜਿੱਤ ਚੁੱਕੀ ਹੈ। ਜੇਕਰ ਟੀਮ ਇੰਡੀਆ ਅਗਲਾ ਟੈਸਟ ਮੈਚ ਜਿੱਤ ਲੈਂਦੀ ਹੈ ਤਾਂ ਵਿਰਾਟ ਟੈਸਟ ਦੀ ਕਪਤਾਨੀ ’ਚ ਟੀਮ ਇੰਡੀਆ ਦੀ ਇਹ 28ਵੀਂ ਜਿੱਤ ਹੋਵੇਗੀ, ਜਿਸ ਦੇ ਚੱਲਦੇ ਉਹ ਮਹਿੰਦਰ ਸਿੰਘ ਧੋਨੀ ਦੇ ਇਸ ਰਿਕਾਰਡ ਨੂੰ ਤੋੜ ਦੇਣਗੇ ਅਤੇ ਭਾਰਤੀ ਕ੍ਰਿਕਟ ਇਤਿਹਾਸ ਦੇ ਸਭ ’ਤੋਂ ਸਫਲ ਟੈਸਟ ਕਪਤਾਨ ਬਣ ਜਾਣਗੇ।PunjabKesari

ਸੈਂਕੜਿਆਂ ਦੀ ਦੌੜ ’ਚ ਨਿਕਲਣਗੇ ਅੱਗੇ
ਵਿਰਾਟ ਕੋਹਲੀ ਦੇ ਬੱਲੇ ਤੋਂ ਆਖਰੀ ਟੈਸਟ ਸੈਂਕੜਾ 14 ਦਿਸੰਬਰ 2018 ਨੂੰ ਆਸਟਰੇਲੀਆ ਖਿਲਾਫ ਨਿਕਲੀਆ ਸੀ। ਅਗਲੇ ਮੈਚ ’ਚ ਜੇਕਰ ਉਹ ਸੈਂਕੜਾ ਲਾਉਣ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਟੈਸਟ ’ਚ 26 ਸੈਂਕੜੇ ਹੋ ਜਾਣਗੇ। ਇਸ ਦੇ ਨਾਲ ਵਿਰਾਟ ਸੈਂਕੜਿਆਂ ਦੇ ਮਾਮਲੇ ’ਚ ਆਸਟਰੇਲੀਆ ਦੇ ਸਟੀਵ ਸਮਿਥ ਤੋਂ ਅੱਗੇ ਨਿਕਲ ਜਾਣਗੇ। ਸਮਿਥ ਫਿਲਹਾਲ 25 ਸੈਂਕੜਿਆਂ ਦੇ ਨਾਲ ਵਿਰਾਟ ਦੇ ਨਾਲ ਬਰਾਬਰੀ ’ਤੇ ਖੜੇ ਹਨ।PunjabKesari 

ਬਤੌਰ ਕਪਤਾਨ ਸਭ ਤੋਂ ਜ਼ਿਆਦਾ ਸੈਂਕੜੇ
ਟੈਸਟ ਕ੍ਰਿਕਟ ’ਚ ਬਤੌਰ ਕਪਤਾਨ ਰਿਕੀ ਪੋਂਟਿੰਗ ਅਤੇ ਵਿਰਾਟ ਕੋਹਲੀ ਦੇ ਨਾਂ ਹੁਣ ਤੱਕ 19-19 ਸੈਂਕੜੇ ਲਗਾਏ ਹਨ। ਅਗਲੇ ਮੈਚ ’ਚ ਸੈਂਕੜਾ ਲਾਉਂਦੇ ਹੀ ਵਿਰਾਟ ਕੋਹਲੀ ਪੋਂਟਿੰਗ ਦੇ ਇਸ ਰਿਕਾਰਡ ਨੂੰ ਤੋੜ ਕੇ ਟੈਸਟ ਕ੍ਰਿਕੇਟ ’ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਖਿਡਾਰੀ ਬਣ ਜਾਣਗੇ।


Related News