ਕੋਹਲੀ ਦੀਆਂ ਸਿਫਤਾਂ ਕਰਨ ਵਾਲੀ ਡੇਨੀਅਲ ਯਾਟ ਨੇ ਸਚਿਨ ਦੇ ਪੁੱਤਰ ਬਾਰੇ ਕੀਤਾ ਇਹ ਟਵੀਟ

Saturday, Jun 09, 2018 - 04:12 PM (IST)

ਕੋਹਲੀ ਦੀਆਂ ਸਿਫਤਾਂ ਕਰਨ ਵਾਲੀ ਡੇਨੀਅਲ ਯਾਟ ਨੇ ਸਚਿਨ ਦੇ ਪੁੱਤਰ ਬਾਰੇ ਕੀਤਾ ਇਹ ਟਵੀਟ

ਨਵੀਂ ਦਿੱਲੀ (ਬਿਊਰੋ)— ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੀ ਡੇਨੀਅਲ ਯਾਟ ਫਿਰ ਤੋਂ ਭਾਰਤੀ ਮੀਡੀਆ 'ਚ ਸੁਰਖ਼ੀਆਂ 'ਚ ਆ ਗਈ ਹੈ। ਪਰ ਇਸ ਵਾਰ ਵਜ੍ਹਾ ਵਿਰਾਟ ਕੋਹਲੀ ਨਹੀਂ ਸਗੋਂ ਸਚਿਨ ਤੇਂਦੁਲਕਰ ਦਾ ਪੁੱਤਰ ਹੈ। ਕੋਹਲੀ ਦੀਆਂ ਸਿਫਤਾਂ ਕਰਨ ਵਾਲੀ ਡੇਨੀਅਲ ਅਰਜੁਨ ਦੀ ਵੀ ਵੱਡੀ ਫੈਨ ਹੈ, ਇਸ ਦੀ ਗਵਾਹੀ ਉਸ ਵੱਲੋਂ ਕੀਤਾ ਗਿਆ ਇਹ ਟਵੀਟ ਦਿੰਦਾ ਹੈ।

ਆਈ.ਸੀ.ਸੀ. ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਅਰਜੁਨ ਤੇਂਦੁਲਕਰ ਦੀ ਚੋਣ ਦੀ ਖ਼ਬਰ ਸ਼ੇਅਰ ਕੀਤੀ ਹੈ। ਇਸ 'ਤੇ ਡੇਨੀਅਲ ਨੇ ਰਿਪਲਾਈ ਕੀਤਾ, 'ਯੈੱਸ ਅਰਜੁਨ' ਅਤੇ ਆਪਣੇ ਨਾਲ ਸਚਿਨ ਤੇਂਦੁਲਕਰ ਨੂੰ ਟੈਗ ਕੀਤਾ।

 


ਡੇਨੀਅਲ ਯਾਟ ਅਤੇ ਅਰਜੁਨ ਤੇਂਦੁਲਕਰ ਕਾਫੀ ਚੰਗੇ ਦੋਸਤ ਹਨ। ਪਿਛਲੇ ਸਾਲ ਮਹਿਲਾ ਵਰਲਡ ਕੱਪ ਦੇ ਫਾਈਨਲ ਤੋਂ ਪਹਿਲਾਂ ਅਰਜੁਨ ਨੇ ਨੈਟਸ 'ਤੇ ਭਾਰਤੀ ਮਹਿਲਾ ਟੀਮ ਅਤੇ ਇੰਗਲੈਂਡ ਟੀਮ ਦੀਆਂ ਖਿਡਾਰਨਾਂ ਲਈ ਗੇਂਦਬਾਜ਼ੀ ਕੀਤੀ ਸੀ। ਇਸ ਦੌਰਾਨ ਡੇਨੀਅਲ ਅਤੇ ਅਰਜੁਨ ਵਿਚਾਲੇ ਚੰਗੀ ਦੋਸਤੀ ਦੇ ਸਬੂਤ ਵੀ ਸਾਹਮਣੇ ਆਏ। ਜਦੋਂ ਦੋਹਾਂ ਨੇ ਇਕ-ਦੂਜੇ ਨਾਲ ਫੋਟੋਜ਼ ਕਲਿਕ ਕਰਵਾਈਆਂ। 
PunjabKesari
ਭਾਰਤੀ ਅੰਡਰ-19 ਟੀਮ ਨੂੰ ਅਗਲੇ ਮਹੀਨੇ ਸ਼੍ਰੀਲੰਕਾ ਦਾ ਦੌਰਾ ਕਰਨਾ ਹੈ, ਜਿਸ ਦੇ ਲਈ ਅਰਜੁਨ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਜੁਲਾਈ 'ਚ ਸ਼੍ਰੀਲੰਕਾ ਦੌਰੇ 'ਤੇ ਚਾਰ ਰੋਜ਼ਾ ਅਤੇ ਵਨਡੇ ਮੈਚ ਖੇਡੇਗੀ। 18 ਸਾਲਾ ਆਲਰਾਊਂਡਰ ਨੂੰ ਅਗਲੇ ਮਹੀਨੇ ਦੋ ਚਾਰ ਰੋਜ਼ਾ ਮੈਚਾਂ 'ਚ ਖੇਡਣ ਦਾ ਮੌਕਾ ਮਿਲ ਸਕਦਾ ਹੈ।


Related News