ਕੀ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਸ਼ਾਸਤਰੀ ਦੇ ਸੰਬੰਧਾਂ ''ਚ ਆ ਚੁੱਕੀ ਹੈ ਦਰਾਰ

Saturday, Sep 15, 2018 - 03:35 PM (IST)

ਨਵੀਂ ਦਿੱਲੀ— ਭਾਰਤੀ ਟੀਮ ਦਾ ਹੈੱਡ ਕੋਚ ਬਣਨ ਤੋਂ ਬਾਅਦ ਪਹਿਲੀ ਵਾਰ ਰਵੀ ਸ਼ਾਸਤਰੀ ਨੇ ਆਪਣੇ ਕਪਤਾਨ ਵਿਰਾਟ ਕੋਹਲੀ ਤੋਂ ਵੱਖ ਭਾਸ਼ਾ ਬੋਲਣੀ ਸ਼ੁਰੂ ਕੀਤੀ ਹੈ। ਹਰ ਕਦਮ 'ਤੇ ਆਪਣੇ ਕਪਤਾਨ ਨੂੰ ਹੀ ਟੀਮ ਦਾ ਬਾਸ ਕਰਾਰ ਦੇ ਚੁੱਕੇ ਸ਼ਾਸਤਰੀ ਨੇ ਇੰਗਲੈਂਡ 'ਚ ਟੈਸਟ ਸੀਰੀਜ਼ 1-4 ਨਾਲ ਹਾਰਣ ਤੋਂ ਬਾਅਦ ਆਸਟ੍ਰੇਲੀਆ ਦੇ ਆਗਾਮੀ ਦੌਰੇ ਤੇ ਜ਼ਿਆਦਾ ਅਭਿਆਸ ਮੈਚਾਂ ਦੀ ਮੰਗ ਕੀਤੀ ਹੈ। ਰੋਚਕ ਹੈ ਕਿ ਇੰਗਲੈਂਡ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕਪਤਾਨ ਨੇ ਅਭਿਆਸ ਮੈਚਾਂ ਨੂੰ ਸਮੇਂ ਦੀ ਬਰਬਾਦੀ ਕਰਾਰ ਦਿੱਤਾ ਸੀ। ਕੋਚ ਨੇ ਕਦੀ ਇਸ 'ਤੇ ਆਪਣੀ ਰਾਏ ਨਹੀਂ ਦਿੱਤੀ ਪਰ ਚੁੱਪੀ ਦਾ ਮਤਲਬ ਸੀ ਕਿ ਉਹ ਕਪਤਾਨ ਨਾਲ ਇਤਫਾਕ ਰੱਖਦੇ ਸਨ। ਪਹਿਲੀ ਵਾਰ ਲੱਗਾ ਹੈ ਕਿ ਕ੍ਰਿਕਟ ਨੂੰ ਲੈ ਕੇ ਫੈਸਲਿਆਂ ਲੈਣ 'ਚ ਕਪਤਾਨ ਅਤੇ ਕੋਚ ਦੀ ਰਾਏ ਅਲੱਗ ਨਜ਼ਰ ਆਉਣ ਲੱਗੀ ਹੈ। ਕਿਉਂ ਕਿ ਇਸ ਬਦਲੀ ਸੋਚ ਨੂੰ ਕਪਤਾਨ ਦੇ ਨਾਲ ਕ੍ਰਿਕਟੀਟ ਫੈਸਲਿਆਂ 'ਤੇ ਮਤਭੇਦ ਦੇ ਰੁਪ 'ਚ ਦੇਖਿਆ ਜਾਣਾ ਚਾਹੀਦਾ ਹੈ।

ਬੀ.ਸੀ.ਸੀ.ਆਈ ਦੇ ਤਾਜ਼ਾ ਰਿਕਾਰਡ ਮੁਤਾਬਕ ਸ਼ਾਸਤਰੀ ਨੂੰ ਤਿੰਨ ਮਹੀਨਿਆਂ ਲਈ 2.05 ਕਰੋੜ ਰੁਪਏ ਐਡਵਾਂਸ ਸੈਲਰੀ ਦਿੱਤੀ ਗਈ ਹੈ। ਸਾਲ ਦਾ ਕੀ ਹਿਸਾਬ ਬਣਦਾ ਹੈ, ਅੰਕੜੇ ਸਾਫ ਹਨ। ਸਾਊਥ ਅਫਰੀਕਾ 'ਚ 1-2 ਅਤੇ ਇੰਗਲੈਂਡ 'ਚ 1-4 ਨਾਲ ਸੀਰੀਜ਼ ਹਾਰਨ ਤੋਂ ਬਾਅਦ ਕਪਤਾਨ ਅਤੇ ਟੀਮ ਦੇ ਮੈਂਬਰਾਂ ਦੇ ਆਪਣੇ ਕਰਾਰ ਤੋਂ ਜ਼ਿਆਦਾ ਕੋਚ 'ਤੇ ਆਪਣੀ ਤਨਖਾਹ ਦੇ ਨਾਲ ਨਿਆ ਕਰਨ ਦਾ ਦਬਾਅ ਜ਼ਿਆਦਾ ਹੈ।
ਅਜਿਹੀ ਸਥਿਤੀ ਹੈ ਜਿਸਦਾ ਸ਼ਾਸਤਰੀ ਪਹਿਲੀ ਵਾਰ ਸਾਹਮਣਾ ਕਰ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਦੀ ਟੀਮ ਨੂੰ ਹਰਾਉਣ ਤੋਂ ਬਾਅਦ ਸ਼ਾਸਤਰੀ ਦੀ ਆਵਾਜ 'ਚ ਅਲੱਗ ਹੀ ਜੋਸ਼ ਸੁਣਾਈ ਦਿੰਦਾ ਸੀ। 

ਅਜਿਹੇ 'ਚ ਨੇੜਲੇ ਭਵਿੱਖ 'ਚ ਕੁਝ ਫੈਸਲਿਆਂ ਨੂੰ ਲੈ ਕੇ ਕਪਤਾਨ ਅਤੇ ਕੋਚ ਵਿਚਕਾਰ ਤਾਲਮੇਲ ਦੀ ਕਮੀ ਜਾਂ ਵਿਵਾਦ ਸਾਹਮਣੇ ਆਏ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਸ਼ਾਸਤਰੀ ਆਸਟ੍ਰੇਲੀਆ ਦੌਰੇ 'ਤੇ ਤਿੰਨ ਜਾਂ ਚਾਰ ਦਿਨਾਂ ਦੇ ਅਭਿਆਸ ਮੈਚ ਚਾਹੁੰਦੇ ਹਨ। ਇਸਦੇ ਲਈ ਕੋਚ ਨੇ ਬੀ.ਸੀ.ਸੀ.ਆਈ ਨੂੰ ਸੂਚਿਤ ਵੀ ਕੀਤਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕਪਤਾਨ ਵੀ ਇਸ ਮੰਗ 'ਚ ਕੋਚ ਦੇ ਨਾਲ ਹੋਣਗੇ। ਯਕੀਨੀ ਤੌਰ 'ਤੇ ਦੇਰ ਨਾਲ ਹੀ ਸਹੀ, ਪਰ ਕੋਚ ਦੀ ਅਭਿਆਸ ਮੈਚ ਨੂੰ ਲੈ ਕੇ ਮੰਗ ਬਿਲਕੁਲ ਤਰਕਸੰਗਤ ਹੈ। ਸੁਨੀਲ ਗਾਵਸਕਰ ਵਰਗੇ ਦਿੱਗਜ ਲਗਾਤਾਰ ਏਸ਼ੀਆ ਤੋਂ ਬਾਹਰ ਦੌਰੇ 'ਤੇ ਅਭਿਆਸ ਮੈਚਾਂ ਦੀ ਕਮੀ ਦੇ ਕਾਰਨ ਟੀਮ ਇੰਡੀਆ ਨੂੰ ਉਠਾਉਣ ਪੈ ਰਹੇ ਨੁਕਸਾਨ 'ਤੇ ਆਪਣੀ ਰਾਏ ਦੇ ਚੁੱਕੇ ਹਨ ਪਰ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਸੀ।

ਨਵੰਬਰ 2017 'ਚ ਸ਼੍ਰੀਲੰਕਾ ਦੀ ਟੀਮ ਟੈਸਟ, ਵਨ ਡੇ ਅਤੇ ਟੀ-20 ਸੀਰੀਜ਼ ਲਈ ਭਾਰਤ 'ਚ ਸੀ, ਸ਼੍ਰੀਲੰਕਾ ਨਾਲ ਆਖਰੀ ਮੈਚ ਖੇਡਣ ਦੇ ਤਿੰਨ ਦਿਨ ਬਾਅਦ ਹੀ ਸਾਊਥ ਅਫਰੀਕਾ ਦਾ ਦੌਰਾ ਸ਼ੁਰੂ ਹੋ ਗਿਆ। ਟੀਮ ਨੇ ਉਥੇ ਦੀਆਂ ਪ੍ਰਸਿਥਿਤੀਆਂ 'ਚ ਖੁਦ ਨੂੰ ਢਾਲਣ ਦੀ ਜ਼ਰੂਰਤ ਹੀਂ ਨਹੀਂ ਸਮਝੀ ਕਿਉ ਕਿ ਉਸਨੇ ਦੋ ਅਭਿਆਸ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਬੇਸ਼ਕ ਟੀਮ ਨੇ ਉਥੇ ਮੇਜ਼ਬਾਨਾਂ ਨੂੰ ਚੁਣੌਤੀ ਦਿੱਤੀ ਪਰ ਅਭਿਆਸ ਮੈਚਾਂ ਦੀ ਕਮੀ ਨੇ ਟੀਮ ਦੇ ਪ੍ਰਦਰਸ਼ਨ 'ਤੇ ਬੁਰਾ ਅਸਰ ਪਾਇਆ। ਇੰਗਲੈਂਡ ਦੌਰੇ 'ਤੇ ਵੀ ਟੀਮ ਅਭਿਆਸ ਮੈਚਾਂ ਦੀ ਕਮੀ ਨਾਲ ਟੈਸਟ ਸੀਰੀਜ਼ ਖੇਡਣ ਉਤਰੀ ਸੀ। ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਗਰਮੀ ਦੇ ਕਾਰਣ ਕਾਉਂਟੀ ਦੀ ਟੀਮ ਐਸੇਕਸ ਨਾਲ ਚਾਰ ਦਿਨਾਂ ਦਾ ਅਭਿਆਸ ਮੈਚ ਤਿੰਨ ਦਿਨਾਂ 'ਚ ਹੀ ਨਿਪਟਾਉਣ ਦਾ ਫੈਸਲਾ ਕੀਤਾ ਗਿਆ। ਕੋਚ ਦਾ ਬਿਆਨ ਅਜਿਹੇ ਸਮੇਂ ਚ ਆਇਆ ਹੈ। ਜਦੋਂ ਖੁਦ ਉਨ੍ਹਾਂ 'ਤੇ ਕਪਤਾਨ ਕੋਹਲੀ ਦੀਆਂ ਸ਼ਮਤਾਵਾਂ 'ਤੇ ਸਵਾਲ ਉਠ ਰਹੇ ਹਨ।

ਬੇਸ਼ਕ ਇੰਗਲੈਂਡ 'ਚ ਕੋਹਲੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਪਰ ਟੀਮ ਸਿਲੈਕਸ਼ਨ ਨੂੰ ਲੈ ਕੇ ਕਈ ਫੈਸਲਿਆਂ ਨੇ ਪਰਿਣਾਮਾਂ 'ਤੇ ਅਸਰ ਪਾਇਆ । ਟੀਮ ਸਾਊਥ ਅਫਰੀਕਾ ਅਤੇ ਇੰਗਲੈਂਡ 'ਚ ਵੱਡੀ ਸੀਰੀਜ਼ ਬੁਰੀ ਤਰ੍ਹਾਂ ਹਾਰ ਚੁੱਕੀ ਹੈ ਨਾਲ ਹੀ ਇਸ ਟੀਮ 'ਤੇ ਆਪਣੇ ਭਰੋਸੇ ਦੇ ਦਮ 'ਤੇ ਹੀ ਹੈੱਡ ਕੋਚ ਸ਼ਾਸਤਰੀ ਹਾਰ ਦੇ ਬਾਵਜੂਦ ਇਸ ਨੂੰ ਪਿਛਲੇ 15 ਸਾਲ ਦੀ ਵਿਦੇਸ਼ੀ ਦੌਰੇ 'ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਟੀਮ ਘੋਸ਼ਿਤ ਕਰ ਚੁੱਕੇ ਹਨ। ਅਜਿਹੇ 'ਚ ਆਸਟ੍ਰੇਲੀਆ ਦਾ ਦੌਰਾ ਕਪਤਾਨ ਅਤੇ ਕੋਚ ਲਈ ਬਹੁਤ ਅਹਿਮ ਹੋਣ ਜਾ ਰਿਹਾ ਹੈ। ਨਾ ਸਿਰਫ ਕ੍ਰਿਕਟ ਬਲਕਿ ਉਨ੍ਹਾਂ ਦੇ ਆਪਸੀ ਸੰਬੰਧਾਂ ਦੇ ਲਿਹਾਜ ਨਾਲ ਵੀ ਦੋਵਾਂ ਦੀ ਦੋਸਤੀ ਦੀ ਪ੍ਰਿਖਿਆ ਆਗਾਮੀ ਦੌਰੇ ਤੇ ਹੋਣ ਜਾ ਰਹੀ ਹੈ।


Related News