ਕੋਹਲੀ ਤੋੜ ਦੇਣਗੇ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ, ਸਿਰਫ 6 ਦੌੜਾਂ ਬਾਕੀ
Thursday, Aug 23, 2018 - 12:21 PM (IST)
ਨਵੀਂ ਦਿੱਲੀ— ਟੈਸਟ ਕ੍ਰਿਕਟ 'ਚ ਵਿਰਾਟ ਕੋਹਲੀ ਦਾ ਜਲਵਾ ਬਰਕਰਾਰ ਹੈ, ਟ੍ਰੇਂਟਬ੍ਰਿਜ ਟੈਸਟ ਦੀ ਪਹਿਲੀ ਪਾਰੀ 'ਚ 97 ਅਤੇ ਦੂਜੀ ਪਾਰੀ 'ਚ 103 ਦੌੜਾਂ ਬਣਾਉਣ ਦੇ ਨਾਲ ਕੁਲ 200 ਦੌੜਾਂ ਬਣਾਉਣ ਵਾਲੇ ਕੋਹਲੀ ਨੇ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਦੇ ਨਾਲ ਹੀ ਮੈਨ ਆਫ ਦ ਮੈਚ ਵੀ ਚੁਣੇ ਗਏ। ਹੁਣ ਕੋਹਲੀ ਸਾਲ 2018 'ਚ ਟੈਸਟ ਮੈਚ 'ਚ ਦੌੜਾਂ ਬਣਾਉਣ ਦੇ ਮਾਮਲੇ 'ਚ ਨੰਬਰ 1 ਬਣ ਗਏ ਹਨ। ਉਨ੍ਹਾਂ ਦੇ ਨਾਮ 6 ਮੈਚਾਂ ਦੀਆਂ 12 ਪਾਰੀਆਂ 'ਚ 726 ਦੌੜਾਂ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ 'ਤੇ ਦ.ਅਫਰੀਕਾ ਦੇ Âਡੇਨ ਮਾਰਕਰਾਮ ਹਨ ਜਿਨ੍ਹਾਂ ਦੇ ਨਾਮ 660 ਦੌੜਾਂ ਹਨ। ਜਿਸ ਤਰ੍ਹਾਂ ਦੀ ਬੈਟਿੰਗ ਕੋਹਲੀ ਕਰ ਰਹੇ ਹਨ ਉਸ ਨੂੰ ਦੇਖਦੇ ਹੋਏ ਸ਼ਾਇਦ ਹੀ ਉਨ੍ਹਾਂ ਨੂੰ ਕੋਈ ਪਿੱਛੇ ਛੱਡ ਸਕੇ। ਵੈਸੇ ਕੋਹਲੀ ਦਾ ਇਕ ਹੋਰ ਵੱਡਾ ਰਿਕਾਰਡ ਇੰਤਜ਼ਾਰ ਕਰ ਰਿਹਾ ਹੈ।
ਸਚਿਨ ਤੇਂਦੁਲਕਰ ਦਾ ਰਿਕਾਰਡ ਨਿਸ਼ਾਨੇ 'ਤੇ
ਭਾਰਤ ਵਲੋਂ ਟੈਸਟ 'ਚ ਸਭ ਤੋਂ ਤੇਜ਼ 6,000 ਦੌੜਾਂ ਬਣਾਉਣ ਦਾ ਰਿਕਾਰਡ ਹਜੇ ਸੁਨੀਲ ਗਾਵਸਕਰ ਦੇ ਨਾਮ ਹੈ। ਗਾਵਸਕਰ ਦੇ ਨਾਮ 117 ਪਾਰੀਆਂ 'ਚ 6,000 ਦੌੜਾਂ ਬਣਾਉਣ ਦਾ ਰਿਕਾਰਡ ਹੈ। ਦੂਜੇ ਨੰਬਰ 'ਤੇ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਨੇ ਇਸ ਕਾਰਨਾਮੇ ਨੂੰ 120 ਪਾਰੀਆਂ 'ਚ ਪੂਰਾ ਕੀਤਾ ਹੈ। ਜੇਕਰ ਗੱਲ ਕਰੀਏ ਵਿਰਾਟ ਕੋਹਲੀ ਦੀ ਤਾਂ ਉਹ ਹਜੇ ਤੱਕ 118 ਟੈਸਟ ਮੈਚਾਂ 'ਚ 5,994 ਦੌੜਾਂ ਬਣਾ ਚੁੱਕੇ ਹਨ। ਇਸ ਤਰ੍ਹਾਂ 30 ਅਗਸਤ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਦੀ ਪਹਿਲੀ ਪਾਰੀ 'ਚ ਜੇਕਰ ਉਹ 6 ਦੌੜਾਂ ਬਣਾਉਣ 'ਚ ਕਾਮਯਾਬ ਹੋ ਜਾਂਦੇ ਹਨ। ਉਹ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦੇਣਗੇ ਅਤੇ ਭਾਰਤ ਵਲੋਂ ਨੰਬਰ 2 'ਤੇ ਆ ਜਾਣਗੇ।
-ਡਾਨ ਬ੍ਰੇਡਮੈਨ ਦੇ ਨਾਮ ਹੈ ਇਹ ਰਿਕਾਰਡ
ਦੁਨੀਆ 'ਚ ਇਹ ਰਿਕਾਰਡ ਆਸਟ੍ਰੇਲੀਆ ਦੇ ਡਾਨ ਬ੍ਰੇਡਮੈਨ ਦੇ ਨਾਮ ਹੈ। ਬ੍ਰੇਡਮੈਨ ਨੇ ਸਿਰਫ 68 ਪਾਰੀਆਂ 'ਚ ਇਸ ਰਿਕਾਰਡ ਨੂੰ ਬਣਾਇਆ ਸੀ। ਉਸ ਤੋਂ ਬਾਅਦ ਵੈਸਟਇੰਡੀਜ਼ ਦੇ ਗੈਰੀ ਸੋਬਾਰਸ ਅਤੇ ਆਸਟ੍ਰੇਲੀਆ ਦੇ ਸਟੀਵਨ ਸਮਿਥ ਦਾ ਨਾਮ ਆਉਂਦਾ ਹੈ। ਜਿਨ੍ਹਾਂ ਨੇ ਇਸ ਕਾਰਨਾਮੇ ਨੂੰ 111-111 ਪਾਰੀਆਂ 'ਚ ਪੂਰਾ ਕੀਤਾ ਸੀ।
