''ਬੱਸ ਇਹੀ ਦੇਖਣਾ ਬਾਕੀ ਰਹਿ ਗਿਆ ਸੀ!'' ਪਰਗਟ ਸਿੰਘ ਦਾ ਮਾਨ ਸਰਕਾਰ ''ਤੇ ਨਿਸ਼ਾਨਾ
Monday, Jan 19, 2026 - 10:01 PM (IST)
ਵੈੱਬ ਡੈਸਕ : ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਮਾਨ ਸਰਕਾਰ ਉੱਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਹੁਣ ਬੱਸ ਇਹੀ ਦੇਖਣਾ ਬਾਕੀ ਰਹਿ ਗਿਆ ਸੀ। ਉਨ੍ਹਾਂ ਨੇ ਲੋਕ ਆਵਾਜ਼ ਟੀਵੀ (Lok Awaz TV) ਵਰਗੇ ਚੈਨਲ ਨੂੰ ਡਿਲੀਟ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦੇ ਘਾਣ ਨਾਲ ਜੋੜਿਆ ਹੈ।
ਬੱਸ ਇਹੀ ਦੇਖਣਾ ਰਹਿ ਗਿਆ ਸੀ!
— Punjab Congress (@INCPunjab) January 19, 2026
ਪੱਤਰਕਾਰਿਤਾ—ਜਿਸਨੂੰ ਲੋਕਤੰਤਰ ਦਾ ਤੀਜਾ ਥੰਮ੍ਹ ਕਿਹਾ ਜਾਂਦਾ ਹੈ—ਉਸੇ ਦੀ ਆਵਾਜ਼ ਘੁੱਟ ਕੇ ਇਹ ਅਖ਼ੌਤੀ ਕੱਟੜ ਇਮਾਨਦਾਰਾਂ ਦੀ ਸਰਕਾਰ ਆਪਣਾ ਅਸਲ ਚਿਹਰਾ ਵਿਖਾ ਬੈਠੀ ਹੈ। Lok Awaz TV ਵਰਗੇ ਚੈਨਲ ਨੂੰ ਡਿਲੀਟ ਕਰਨਾ ਸਾਫ਼ ਸਾਬਤ ਕਰਦਾ ਹੈ ਕਿ ਇਸ ਸਰਕਾਰ ਨੂੰ ਸੱਚ ਤੋਂ ਡਰ ਲੱਗਦਾ ਹੈ ਅਤੇ ਸਵਾਲ ਪੁੱਛਣ ਵਾਲੀ ਹਰ… pic.twitter.com/4SjUEFQQKp
ਪਰਗਟ ਸਿੰਘ ਅਨੁਸਾਰ, ਪੱਤਰਕਾਰਿਤਾ ਜਿਸ ਨੂੰ ਲੋਕਤੰਤਰ ਦਾ ਤੀਜਾ ਥੰਮ੍ਹ ਕਿਹਾ ਜਾਂਦਾ ਹੈ, ਉਸ ਦੀ ਆਵਾਜ਼ ਘੁੱਟ ਕੇ ਇਸ ਅਖ਼ੌਤੀ ਕੱਟੜ ਇਮਾਨਦਾਰਾਂ ਦੀ ਸਰਕਾਰ ਨੇ ਆਪਣਾ ਅਸਲ ਚਿਹਰਾ ਦਿਖਾ ਦਿੱਤਾ ਹੈ। ਉਨ੍ਹਾਂ ਸਰਕਾਰ ਦੀ ਨੀਅਤ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਸਰਕਾਰ ਨੂੰ ਸੱਚ ਤੋਂ ਡਰ ਲੱਗਦਾ ਹੈ ਅਤੇ ਸਵਾਲ ਪੁੱਛਣ ਵਾਲੀ ਹਰ ਆਵਾਜ਼ ਇਸ ਨੂੰ ਆਪਣਾ ਦੁਸ਼ਮਣ ਨਜ਼ਰ ਆਉਂਦੀ ਹੈ।
ਉਨ੍ਹਾਂ ਨੇ ਮਾਨ ਸਰਕਾਰ ਨੂੰ ਘੇਰਦਿਆਂ ਸਵਾਲ ਕੀਤਾ ਕਿ ਇਹ ਕਿਹੋ ਜਿਹਾ ਇਨਕਲਾਬ ਅਤੇ ਇਮਾਨਦਾਰੀ ਹੈ, ਜਿੱਥੇ ਸਵਾਲ ਕਰਨ ਦੀ ਮਨਾਹੀ ਹੈ ਅਤੇ ਆਲੋਚਨਾ ਸਹਿਣ ਦੀ ਹਿੰਮਤ ਨਹੀਂ ਹੈ। ਪਰਗਟ ਸਿੰਘ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਚੈਨਲ ਤਾਂ ਡਿਲੀਟ ਕੀਤੇ ਜਾ ਸਕਦੇ ਹਨ, ਪਰ ਸੱਚ ਨੂੰ ਨਹੀਂ ਦਬਾਇਆ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਆਵਾਜ਼ਾਂ ਦਬਾਉਣ ਨਾਲ ਇਤਿਹਾਸ ਨਹੀਂ ਬਦਲਦਾ, ਸਗੋਂ ਅਜਿਹਾ ਕਰਨ ਵਾਲੇ ਜ਼ਾਲਮਾਂ ਦੇ ਨਾਮ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਪਰਗਟ ਸਿੰਘ ਦਾ CM ਮਾਨ ਨੂੰ ਤਿੱਖਾ ਸਵਾਲ: 'ਬੀਜ਼ ਬਿੱਲ' 'ਤੇ ਬੋਲੇ ਪਰ ਪੰਜਾਬ ਵਿਰੋਧੀ ਬਾਕੀ ਕਾਨੂੰਨਾਂ 'ਤੇ ਚੁੱਪੀ ਕਿਉ
