ਨਾਟਿੰਘਮ 'ਚ 'ਸੁਪਰਮੈਨ' ਬਣੇ ਵਿਰਾਟ ਕੋਹਲੀ, ਵੀਡੀਓ ਵਾਇਰਲ

Wednesday, Aug 22, 2018 - 12:23 PM (IST)

ਨਵੀਂ ਦਿੱਲੀ— ਸਾਲ 2014 'ਚ ਜੋ ਇੰਗਲੈਂਡ ਦੌਰਾ ਵਿਰਾਟ ਕੋਹਲੀ ਲਈ ਬਹੁਤ ਖਰਾਬ ਰਿਹਾ ਸੀ ਹੁਣ 4 ਸਾਲ ਬਾਅਦ ਉਸੇ ਦੌਰੇ 'ਤੇ ਉਨ੍ਹਾਂ ਦਾ ਸਿੱਕਾ ਚੱਲ ਰਿਹਾ ਹੈ। ਨਾਟਿੰਘਮ ਟੈਸਟ ਦੀ ਦੂਜੀ ਪਾਰੀ 'ਚ ਸੈਂਕੜਾ ਲਗਾਉਣ ਤੋਂ ਬਾਅਦ ਵਿਰਾਟ ਕੋਹਲੀ ਨੇ ਫੀਲਡਿੰਗ 'ਚ ਵੀ ਆਪਣਾ ਕਮਾਲ ਦਿਖਾਇਆ ਹੈ। ਵਿਰਾਟ ਕੋਹਲੀ ਨੇ ਇੰਗਲੈਂਡ ਦੇ ਬੱਲੇਬਾਜ਼ ਆਲੀ ਪੋਪ ਦਾ ਸਲਿਪ 'ਚ ਅਜਿਹਾ ਕੈਚ ਫੜਿਆ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।

 

ਖੇਡ ਦੇ ਚੌਥੇ ਦਿਨ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਅਲੀ ਪੋਪ ਨੂੰ ਆਊਟ ਸਵਿੰਗ ਗੇਂਦ ਸੁੱਟੀ, ਜਿਸ ਨੂੰ ਉਨ੍ਹਾਂ ਨੇ ਡ੍ਰਾਈਵ ਕਰਨ ਦੀ ਕੋਸਿਸ਼ ਕੀਤੀ। ਪਰ ਗੇਂਦ ਨੇ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲਿਆ ਅਤੇ ਗੇਂਦ ਸਲਿਪ 'ਚ ਗਈ। ਇਸ ਗੇਂਦ ਦੀ ਰਫਤਾਰ ਬਹੁਤ ਤੇਜ਼ ਸੀ ਪਰ ਵਿਰਾਟ ਕੋਹਲੀ ਨੇ ਤੀਜੇ ਸਲਿਪ 'ਤੇ ਬਹੁਤ ਹੀ ਗਜਬ ਅੰਦਾਜ 'ਚ ਡ੍ਰਾਈਵ ਲਗਾ ਕੇ ਕੈਚ ਲਪਕ ਲਿਆ। ਪੋਪ 16 ਦੌੜਾਂ ਬਣਾ ਕੇ ਆਊਟ ਹੋਏ।

ਵਿਰਾਟ ਕੋਹਲੀ ਦੇ ਇਸ ਕੈਚ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ  ਅਤੇ ਇਸ ਨੂੰ ਸੀਰੀਜ਼ ਦਾ ਸਭ ਤੋਂ ਚੰਗਾ ਕੈਚ ਕਰਾਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ 'ਚ ਟੀਮ ਇੰਡੀਆ ਅਤੇ ਇੰਗਲੈਂਡ ਦੋਵਾਂ ਨੇ ਸਲਿਪ 'ਚ ਬਹੁਤ ਕੈਚ ਛੱਡੇ ਹਨ ਪਰ ਵਿਰਾਟ ਕੋਹਲੀ ਇਸ ਮਾਮਲੇ 'ਚ ਵੀ ਨੰਬਰ-1 ਖਿਡਾਰੀ ਬਣੇ ਹੋਏ ਹਨ।

 


Related News