ਅਗਲੇ ਚਾਰ ਟੀ-20 ''ਚ ਮਿਡਲ ਆਰਡਰ ਟੈਸਟ ਕਰਨਾ ਚਾਹੁੰਦੇ ਹਨ ਕੋਹਲੀ

Friday, Jun 29, 2018 - 10:35 AM (IST)

ਅਗਲੇ ਚਾਰ ਟੀ-20 ''ਚ ਮਿਡਲ ਆਰਡਰ ਟੈਸਟ ਕਰਨਾ ਚਾਹੁੰਦੇ ਹਨ ਕੋਹਲੀ

ਨਵੀਂਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਇਰਲੈਂਡ ਦੇ ਖਿਲਾਫ ਅਗਲੇ ਟੀ-20 ਮੈਚ ਅਤੇ ਇਸਦੇ ਬਾਅਦ ਇੰਗਲੈਂਡ ਦੇ ਨਾਲ ਹੋਣ ਵਾਲੀ 3 ਮੈਚਾਂ ਦੀ ਸੀਰੀਜ਼ 'ਚ ਆਪਣੇ ਮੱਧਕ੍ਰਮ ਦੇ ਨਾਲ ਪ੍ਰਯੋਗ ਕਰਕੇ ' ਵਿਰੋਧੀ ਟੀਮ ਨੂੰ ਹੈਰਾਨ' ਕਰਨਾ ਚਾਹੁੰਦੇ ਹਨ। ਬੁੱਧਵਾਰ ਨੂੰ ਖੇਡੇ ਗਏ ਪਹਿਲੇ ਟੀ-20 ਮੈਚ 'ਚ ਕੋਹਲੀ ਬੱਲੇਬਾਜ਼ੀ ਕ੍ਰਮ 'ਚ 6ਵੇਂ ਸਥਾਨ 'ਤੇ ਉਤਰੇ ਸਨ। ਭਾਰਤ ਨੇ ਮੁਕਾਬਲਾ 76 ਦੌੜਾਂ ਨਾਲ ਜਿੱਤਿਆ। ਸੁਰੇਸ਼ ਰੈਨਾ ਤੀਜੇ ਕ੍ਰਮ ਅਤੇ ਮਹਿੰਦਰ ਸਿੰਘ ਧੋਨੀ ਕ੍ਰਮ 'ਤੇ ਉਤਰੇ। ਇਸ ਤੋਂ ਪਹਿਲਾਂ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਸਲਾਮੀ ਬੱਲੇਬਾਜ਼ ਜੋੜੀ ਨੇ 160 ਦੌੜਾਂ ਬਣਾਈਆਂ ਸਨ।

ਭਾਰਤ ਨੇ 5 ਵਿਕਟ ਖੋਹ ਕੇ 208 ਦੌੜਾਂ ਬਣਾਈਆਂ ਸਨ ਅਤੇ ਜਵਾਬ 'ਚ ਆਇਰਲੈਂਡ ਨੇ 20 ਓਵਰਾਂ 'ਚ 9 ਵਿਕਟ ਗਵਾ ਕੇ 132 ਦੌੜਾਂ ਬਣਾਈਆਂ। ਕੋਹਲੀ ਨੇ ਮੈਚ ਦੇ ਬਾਅਦ ਕਿਹਾ,' ਅਸੀਂ ਪਹਿਲਾਂ ਹੀ ਘੋਸਣਾ ਕਰ ਚੁੱਕੇ ਹਾਂ ਕਿ ਸਲਾਮੀ ਜੋੜੀ ਦੇ ਇਲਾਵਾ ਅਸੀਂ ਮੱਧ ਕ੍ਰਮ 'ਚ ਬਹੁਤ ਪ੍ਰਯੋਗ ਕਰਾਂਗੇ। ਅਸੀਂ ਅਗਲੇ ਕੁਝ ਟੀ-20 ਮੈਚਾਂ 'ਚ ਲਚੀਲਾਪਨ ਅਪਣਾਵਾਂਗੇ। ਅਸੀਂ ਜ਼ਰੂਰਤ ਦੇ ਹਿਸਾਬ ਨਾਲ ਬੱਲੇਬਾਜ਼ ਕ੍ਰਮ ਤੈਅ ਕਰਾਂਗੇ ਅਤੇ ਵਿਰੋਧੀ ਟੀਮ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਨਾਲ ਉਨ੍ਹਾਂ ਬੱਲੇਬਾਜ਼ਾਂ ਨੂੰ ਮੌਕਾ ਮਿਲਦਾ ਹੈ, ਜਿਨ੍ਹਾਂ ਨੇ ਆਮਤੌਰ 'ਤੇ ਬੱਲੇਬਾਜ਼ਾ ਦਾ ਮੌਕਾ ਨਹੀਂ ਮਿਲਦਾ। ਜਿਨ੍ਹਾਂ ਬੱਲੇਬਾਜ਼ਾਂ ਨੂੰ ਅੱਜ ਮੌਕਾ ਨਹੀਂ ਮਿਲਿਆ, ਉਨ੍ਹਾਂ ਅਗਲੇ ਮੈਚ 'ਚ ਮੌਕਾ ਮਿਲੇਗਾ।

ਵਿਰਾਟ ਕੋਹਲੀ ਨੇ ਕਿਹਾ,' ਸਾਡੇ ਖਿਡਾਰੀਆਂ ਨੇ ਆਈ.ਪੀ.ਐੱਲ. 'ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਨ੍ਹਾਂ ਨੇ ਇੱਥੇ ਮੱਧਕ੍ਰਮ 'ਚ ਮੌਕਾ ਦੇਣ ਦੀ ਜ਼ਰੂਰਤ ਹੈ।' ਆਇਰਲੈਂਡ ਦੇ ਕਪਤਾਨ ਨੇ ਕਿਹਾ ਕਿ ਉਨ੍ਹਾਂ ਦੇ ਬੱਲੇਬਾਜ਼ਾਂ ਨੂੰ ਭਾਰਤੀ ਸਪਿਨਰਾਂ ਨੂੰ ਬਿਹਤਰ ਖੇਡਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ,' ਭਾਰਤ ਇਕ ਵਿਸ਼ਵ ਪੱਧਰੀ ਟੀਮ ਹੈ ਅਤੇ ਉਨ੍ਹਾਂ ਦੇ ਸ਼ਾਨਦਾਰ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਇਆ। ਮੈਨੂੰ ਚੰਗੇ ਵਿਕਟ ਦੀ ਉਮੀਦ ਸੀ, ਮੈਂ ਵਿਕਟਾਂ 'ਤੇ ਉਸ ਤਰ੍ਹਾਂ ਦਾ ਸਪਿਨ ਮਿਲਣ ਦੀ ਉਮੀਦ ਨਹੀਂ ਸੀ ਜਿਵੇਂ ਦੂਜੀ ਪਾਰੀ 'ਚ ਹੋਇਆ। ਅਸੀਂ ਪਾਵਰਪਲੇ 'ਚ ਸਪਿਨਰਾਂ ਤੋਂ ਗੇਂਦ ਡਲਵਾ ਸਕਦੇ ਸਨ।


Related News