ਪਤੀ ਵਿਰਾਟ ਨੂੰ ਏਅਰਪੋਰਟ ਛੱਡਣ ਆਈ ਅਨੁਸ਼ਕਾ, ਦਿਖੀ ਰੋਮਾਂਟਿਕ ਕੈਮਿਸਟਰੀ

06/22/2018 4:23:34 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਟੀਮ ਦੇ ਨਾਲ ਜੁੜਨ ਦੇ ਲਈ ਰਵਾਨਾ ਹੋ ਗਏ। ਏਅਰਪੋਰਟ 'ਤੇ ਅਨੁਸ਼ਕਾ ਨੇ ਵਿਰਾਟ ਨੂੰ ਗਲੇ ਲਗਾ ਲਿਆ ਅਤੇ ਫਿਰ ਵਿਰਾਟ ਫਲਾਈਟ ਫੜਨ ਦੇ ਲਈ ਰਵਾਨਾ ਹੋ ਗਏ। ਵਿਰਾਟ ਕੋਹਲੀ ਜਲਦ ਹੀ ਟੀਮ ਦੇ ਨਾਲ ਇੰਗਲੈਂਡ ਦੌਰੇ ਦੇ ਲਈ ਜੁੜਨਗੇ। ਅਨੁਸ਼ਕਾ ਇਸ ਸਮੇਂ ਫਿਲਮਾਂ ਦੀ ਸ਼ੁਟਿੰਗ 'ਚ ਵਿਅਸਥ ਹੈ।

PunjabKesari

ਉਨ੍ਹਾਂ ਨੂੰ ਏਅਰਪੋਰਟ ਛੱਡਦੇ ਸਮੇਂ ਅਨੁਸ਼ਕਾ ਨੇ ਗਲੇ ਲਗਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਕੁਝ ਸਮੇਂ ਬਾਅਦ ਭਾਰਤੀ ਟੀਮ ਦੇ ਨਾਲ ਇੰਗਲੈਂਡ ਦੌਰੇ 'ਤੇ ਰਵਾਨਾ ਹੋਣਗੇ ਜਿੱਥੇ ਅਗਲੇ ਮਹੀਨੇ ਟੀਮ ਨੂੰ ਸੀਰੀਜ਼ ਖੇਡਣੀ ਹੈ। ਆਈ.ਪੀ.ਐੱਲ.11 'ਚ ਕੋਹਲੀ ਦੀ ਟੀਮ ਰਾਇਲ ਚੈਂਲੇਂਜਰਜ਼ ਬੈਂਗਲੁਰੂ ਦੀ ਟੀਮ ਕੁਝ ਖਾਸ ਕਮਾਲ ਨਹੀਂ ਦਿੱਖਾ ਸਕੀ।

PunjabKesari

ਆਈ.ਪੀ.ਐੱਲ. ਦੇ ਬਾਅਦ ਤੋਂ ਕੋਹਲੀ ਮੁੰਬਈ 'ਚ ਅਨੁਸ਼ਕਾ ਦੇ ਨਾਲ ਸਮਾਂ ਬਿਤਾ ਰਹੇ ਸਨ। ਹੁਣ ਜਲਦ ਫਿਰ ਉਹ ਕ੍ਰਿਕਟ 'ਚ ਵਿਅਸਥ ਹੋ ਜਾਣਗੇ।


Related News