ਜਦੋਂ ਸੁਣੋਗੇ ਵਿਰਾਟ ਕੋਹਲੀ ਦੇ ਇਹ ਗੀਤ ਤਾਂ ਤੁਸੀਂ ਵੀ ਕਰੋਗੇ ਵਾਹ-ਵਾਹ, ਵੀਡੀਓ

07/10/2017 2:53:30 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਕ੍ਰਿਕਟ ਦੇ ਮੈਦਾਨ 'ਤੇ ਆਪਣੀ ਖੇਡ ਨਾਲ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਦੇ ਰਹੇ ਹਨ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਨੇ ਸੁਰਾਂ ਦੀ ਮਹਿਫਲ 'ਚ ਰਾਗ ਛੇੜ ਕੇ ਆਪਣੇ ਸਾਰੇ ਚਾਹੁਣ ਵਾਲਿਆਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ।

ਦਰਅਸਲ ਬੰਗਲਾਦੇਸ਼ ਸਥਿਤ ਭਾਰਤੀ ਹਾਈ ਕਮਿਸ਼ਨ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਜਦੋਂ ਇਕ ਸਿੰਗਰ ਨੇ 'ਜੋ ਵਾਦਾ ਕੀਆ ਵੋ ਨਿਭਾਨਾ ਪੜੇਗਾ' ਗਾਇਆ ਤਾਂ ਵਿਰਾਟ ਖੁਦ ਨੂੰ ਰੋਕ ਨਹੀਂ ਸਕਿਆ ਅਤੇ ਸਟੇਜ਼ 'ਤੇ ਆ ਕੇ ਇਹ ਗੀਤ ਗਾਉਣ ਲੱਗਿਆ। ਤਾਜਮਹਿਲ ਫਿਲਮ ਦਾ ਇਹ ਗੀਤ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਨੇ ਗਾਇਆ ਹੈ, ਇਹ ਵਿਰਾਟ ਦਾ ਪਸੰਦੀਦਾ ਗੀਤ ਹੈ। ਉਸ ਸਮੇਂ ਵਿਰਾਟ ਅਤੇ ਉਸ ਦੀ ਪ੍ਰੇਮੀਕਾ ਅਨੁਸ਼ਕਾ ਸ਼ਰਮਾ 'ਚ ਬ੍ਰੇਕਅਪ ਦੀਆਂ ਖਬਰਾਂ ਵੀ ਚੱਲ ਰਹੀਆਂ ਸੀ। ਇਸ ਲਈ ਕਿਹਾ ਗਿਆ ਸੀ ਕਿ ਵਿਰਾਟ ਨੇ ਅਨੁਸ਼ਕਾ ਨੂੰ ਮਨਾਉਣ ਲਈ ਇਹ ਗੀਤ ਗਾਇਆ ਸੀ। ਯੁਵਰਾਜ ਸਿੰਘ ਨੇ ਇਹ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕੀਤਾ ਸੀ, ਜਿਸ ਤੋਂ ਬਾਅਦ ਵਿਰਾਟ ਨੇ ਯੁਵੀ ਦਾ ਧੰਨਵਾਦ ਕੀਤਾ ਸੀ।


Related News