ਪੁਲਵਾਮਾ ਹਮਲੇ ''ਤੇ ਕੋਹਲੀ ਅਤੇ ਰੋਹਿਤ ਨੇ ਕੀਤਾ ਇਹ ਟਵੀਟ
Friday, Feb 15, 2019 - 01:25 PM (IST)

ਸਪੋਰਟਸ ਡੈਸਕ— ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਸੀ.ਆਰ.ਪੀ.ਐੱਫ. ਦੀਆਂ ਗੱਡੀਆਂ 'ਤੇ ਹਮਲਾ ਕਰਕੇ 40 ਤੋਂ ਜ਼ਿਆਦਾ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕੋਹਲੀ ਅਤੇ ਰੋਹਿਤ ਨੇ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਪੂਰੇ ਦੇਸ਼ ਦੇ ਖੜੇ ਹੋਣ ਦਾ ਭਰੋਸਾ ਦਿੱਤਾ।
ਕੋਹਲੀ ਨੇ ਦਿੱਤੀ ਸ਼ਰਧਾਂਜਲੀ
ਕੋਹਲੀ00 ਨੇ ਟਵੀਟ ਕਰਦੇ ਹੋਏ ਕਿਹਾ, 'ਪੁਲਵਾਮਾ ਅਟੈਕ ਦੀ ਖਬਰ ਸੁਣ ਕੇ ਹੈਰਾਨ ਹਾਂ। ਸ਼ਹੀਦ ਹੋਏ ਜਵਾਨਾਂ ਨੂੰ ਮੇਰੀ ਦਿਲ ਤੋਂ ਸ਼ਰਧਾਂਜਲੀ ਅਤੇ ਜ਼ਖਮੀ ਜਵਾਨਾਂ ਦੇ ਛੇਤੀ ਠੀਕ ਹੋਣ ਦੀ ਮੈਂ ਦੁਆ ਕਰ ਰਿਹਾ ਹਾਂ।''
ਰੋਹਿਤ ਨੇ ਵੀ ਦਿੱਤੀ ਸ਼ਰਧਾਂਜਲੀ
ਰੋਹਿਤ ਨੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ ਕਿ ਭਾਰਤ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ 'ਚ ਹਮੇਸ਼ਾ ਯਾਦ ਰਖੇਗਾ। ਰੋਹਿਤ ਨੇ ਟਵੀਟ ਕੀਤਾ, ''ਪੁਲਵਾਮਾ 'ਚ ਜੋ ਹੋਇਆ ਉਸ ਨਾਲ ਹੈਰਾਨ ਅਤੇ ਬੇਚੈਨ ਹਾਂ। ਜਿਸ ਦਿਨ ਅਸੀਂ ਪਿਆਰ ਦਾ ਉਤਸਵ ਮਨਾ ਰਹੇ ਸੀ ਉਸੇ ਦਿਨ ਕੁਝ ਕਾਇਰਾਂ ਨੇ ਨਫਰਤ ਫੈਲਾਉਣ ਲਈ ਅਜਿਹੀ ਹਿੰਸਾ ਨੂੰ ਅੰਜਾਮ ਦਿੱਤਾ। ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਮੇਰੀ ਹਮਦਰਦੀ। ਭਾਰਤ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ 'ਚ ਯਾਦ ਰਖੇਗਾ।''