ਡੋਪ ਟੈਸਟ ’ਚ ਫੇਲ ਹੋਈ ਨੈਸ਼ਨਲ ਚੈਂਪੀਅਨ, ਧੋਨੀ-ਵਿਰਾਟ ਦਾ ਵੀ ਲਿਆ ਗਿਆ ਸੈਂਪਲ
Thursday, Nov 19, 2020 - 12:43 PM (IST)
ਸਪੋਰਟਸ ਡੈਸਕ— ਫੈਡਰੇਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਰਾਸ਼ਟਰੀ ਚੈਂਪੀਅਨ ਤੇ ਸੋਨ ਤਮਗਾ ਜੇਤੂ ਹੈਮਰ ਥ੍ਰੋਅਰ ਅਨੀਤਾ ਡੋਪ ਟੈਸਟ ’ਚ ਫੇਲ ਹੋ ਗਈ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਵੱਲੋਂ ਉਨ੍ਹਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ। ਅਨੀਤਾ ਦੇ ਸਰੀਰ ’ਚ ਟੈਸਟੋਸਟੇਰੋਨ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਪਿਛਲੇ ਸਾਲ ਮਾਰਚ ’ਚ ਐੱਨ. ਆਈ. ਐੱਸ. ਪਟਿਆਲਾ ’ਚ 23ਵੇਂ ਫੈਡਰੇਸ਼ਨ ਕੱਪ ਮੀਟ ਦੇ ਦੌਰਾਨ ਉਨ੍ਹਾਂ ਦਾ ਟੈਸਟ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ 59.43 ਮੀਟਰ ਦੇ ਥ੍ਰੋਅ ਦੇ ਨਾਲ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ : ਹੁਣ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਸਾਨੀਆ ਮਿਰਜਾ, ਇਸ ਕਾਰਨ ਲਿਆ ਅਦਾਕਾਰੀ ਕਰਨ ਦਾ ਫ਼ੈਸਲਾ
ਖ਼ਬਰਾਂ ਮੁਤਾਬਕ ਨਾਡਾ ਨੇ ਦੁਬਈ ’ਚ ਹਾਲ ਹੀ ’ਚ ਖਤਮ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਕ੍ਰਿਕਟਰਾਂ ਦੇ 48 ਸੈਂਪਲ ਇਕੱਠੇ ਕੀਤੇ ਗਏ। ਉਨ੍ਹਾਂ ਨੂੰ ਟੈਸਟ ਲਈ ਜਰਮਨੀ ਦੀ ਕੋਲੋਨ ਲੈਬ ’ਚ ਭੇਜਿਆ ਗਿਆ ਹੈ। ਪ੍ਰਤੀਯੋਗਿਤਾ ’ਚ 11 ਭਾਰਤੀ ਕ੍ਰਿਕਟਰਾਂ ਦੀ ਟੈਸਟ ਕੀਤਾ ਗਿਆ ਹੈ, ਜਦਕਿ ਹੋਰਨਾਂ 22 ਦਾ ਪ੍ਰਤੀਯੋਗਿਤਾ ਤੋਂ ਬਾਹਰ ਸੈਂਪਲ ਲਿਆ ਗਿਆ। ਭਾਰਤੀ ਕਪਤਾਨ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਕੇ. ਐੱਲ. ਰਾਹੁਲ ਅਤੇ ਰਵਿੰਦਰ ਜਡੇਜਾ ਉਨ੍ਹਾਂ ਲੋਕਾਂ ’ਚ ਸ਼ਾਮਲ ਹਨ ਜਿਨ੍ਹਾਂ ਦੇ ਸੈਂਪਲ ਇਕੱਠੇ ਕੀਤੇ ਗਏ ਸਨ।