ਡੇਵਿਡ ਲੁਈਜ਼ ਨੇ ਵਰਲਡ ਕੱਪ ਲਈ ਕੋਹਲੀ ਅਤੇ ਭਾਰਤ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Monday, May 27, 2019 - 04:37 PM (IST)

ਡੇਵਿਡ ਲੁਈਜ਼ ਨੇ ਵਰਲਡ ਕੱਪ ਲਈ ਕੋਹਲੀ ਅਤੇ ਭਾਰਤ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਸਪੋਰਟਸ ਡੈਸਕ— ਬ੍ਰਾਜ਼ੀਲ ਦੇ ਫੁੱਟਬਾਲਰ ਅਤੇ ਚੇਲਸੀ ਦੇ ਡਿਫੈਂਡਰ ਡੇਵਿਡ ਲੁਈਜ਼ ਨੇ ਸੋਮਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਰਲਡ ਕੱਪ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦਿੱਗਜ ਫੁੱਟਬਾਲਰ ਨੇ ਟਵਿੱਟਰ ਦੇ ਜ਼ਰੀਏ ਦਿੱਤੇ ਗਏ ਵੀਡੀਓ ਸੰਦੇਸ਼ 'ਚ ਕੋਹਲੀ ਨੂੰ 'ਭਰਾ (ਬ੍ਰੋ)' ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਗਾਮੀ ਵਰਲਡ ਕੱਪ 'ਚ ਕੋਹਲੀ ਦੀ ਟੀਮ ਦਾ ਸਮਰਥਨ ਕਰਨਗੇ। 
PunjabKesari
ਲੁਈਜ਼ ਨੇ ਕਿਹਾ, ''ਹੈਲੀ, ਵਿਰਾਟ ਕੋਹਲੀ! ਵਿਸ਼ਵ ਕੱਪ ਲਈ ਸ਼ੁਭਕਾਮਨਾਵਾਂ ਭਰਾ, ਰੱਬ ਤੁਹਾਡਾ ਅਤੇ ਤੁਹਾਡੀ ਟੀਮ ਦਾ ਭਲਾ ਕਰੇ। ਮੈਂ ਤੁਹਾਡਾ ਸਮਰਥਨ ਕਰਾਂਗਾ। ਜਲਦੀ ਮਿਲਦੇ ਹਾਂ।'' ਭਾਰਤੀ ਟੀਮ ਵਿਸ਼ਵ ਕੱਪ 'ਚ ਸਭ ਤੋਂ ਵੱਡੇ ਦਾਅਵੇਦਾਰਾਂ ਦੇ ਤੌਰ 'ਤੇ ਇੰਗਲੈਂਡ ਪਹੁੰਚੀ ਹੈ। 'ਮੈਨ ਇਨ ਬਲੂ' ਨੂੰ ਹਾਲਾਂਕਿ ਨਿਊਜ਼ੀਲੈਂਡ ਦੇ ਖਿਲਾਫ ਅਭਿਆਸ ਮੈਚ 'ਚ 6 ਵਿਕਟਾਂ ਨਾਲ ਹਾਰ ਝਲਣੀ ਪਈ। 32 ਸਾਲਾ ਲੁਈਜ਼ ਇਸ ਹਫਤੇ ਯੂਰੋਪਾ ਲੀਗ ਦੇ ਫਾਈਨਲ 'ਚ ਆਰਸਨਲ ਦੇ ਖਿਲਾਫ ਮੈਦਾਨ 'ਚ ਉਤਰਨਗੇ। ਉਨ੍ਹਾਂ ਨੇ ਕੋਹਲੀ ਦੇ ਇਲਾਵਾ ਪਾਕਿਸਤਾਨ ਦੇ ਹਰਫਨਮੌਲਾ ਇਮਾਦ ਵਸੀਮ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।


author

Tarsem Singh

Content Editor

Related News