ਕੋਹਲੀ ਨੂੰ ਮਿਲਣ ਪਹੁੰਚੀ ਅਨੁਸ਼ਕਾ, ਵਿਰੂਸ਼ਕਾ ਨਾਂ ਨਾਲ ਵਾਇਰਲ ਹੋਈ ਤਸਵੀਰ

Wednesday, Aug 16, 2017 - 12:12 PM (IST)

ਨਵੀਂ ਦਿੱਲੀ— ਸ਼੍ਰੀਲੰਕਾ 'ਤੇ ਟੈਸਟ ਸੀਰੀਜ਼ 'ਚ ਕਲੀਨ ਸਵੀਪ ਕਰਨ ਦੇ ਬਾਅਦ ਵਿਰਾਟ ਕੋਹਲੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਵਿਰਾਟ ਵੀ ਇਤਿਹਾਸ ਰਚਣ ਦੇ ਬਾਅਦ ਕਾਫੀ ਖੁਸ਼ ਹੈ। ਉਨ੍ਹਾਂ ਦੀ ਇਸ ਖੁਸ਼ੀ 'ਚ ਹੋਰ ਵਧਾ ਹੋ ਗਿਆ, ਜਦੋਂ ਉਨ੍ਹਾਂ ਦੀ ਗਰਲਫ੍ਰੈਂਡ ਅਨੁਸ਼ਕਾ ਸ਼ਰਮਾ ਉਨ੍ਹਾਂ ਨੂੰ ਮਿਲਣ ਸ਼੍ਰੀਲੰਕਾ ਜਾ ਪਹੁੰਚੀ। ਹਾਂਜੀ ਇਸ ਸਮੇਂ ਟੀਮ ਇੰਡੀਆ ਦੇ ਕਪਤਾਨ ਅਤੇ ਅਨੁਸ਼ਕਾ ਸ਼ਰਮਾ ਇਕੱਠੇ ਸ਼੍ਰੀਲੰਕਾਈ ਧਰਤੀ 'ਤੇ ਹਨ। ਇਸ ਕਪਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਜਿਸ 'ਚ ਇਹ ਦੋਵੇਂ ਸ਼੍ਰੀਲੰਕਾਈ ਪ੍ਰਸ਼ੰਸਕਾਂ ਦੇ ਨਾਲ ਦਿਸ ਰਹੇ ਹਨ। ਤਸਵੀਰ 'ਚ ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਵੀ ਹਨ। ਇਹ ਤਸਵੀਰ ਵਿਰੂਸ਼ਕਾ ਨਾਂ ਤੋਂ ਵਾਇਰਲ ਹੋ ਰਹੀ ਹੈ।
 


ਜ਼ਿਕਰਯੋਗ ਹੈ ਕਿ ਵਿਰਾਟ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ 'ਚ ਟੈਸਟ ਸੀਰੀਜ਼ 'ਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਟੀਮ ਇੰਡੀਆ ਨੂੰ ਹੁਣ ਸ਼੍ਰੀਲੰਕਾ ਨਾਲ ਵਨਡੇ ਸੀਰੀਜ਼ 'ਚ 20 ਜੂਨ ਤੋਂ ਭਿੜਨਾ ਹੈ। ਸੀਰੀਜ਼ ਦਾ ਪਹਿਲਾ ਮੈਚ ਦਾਂਬੁਲਾ 'ਚ ਖੇਡਿਆ ਜਾਵੇਗਾ।


Related News