ਕੋਹਲੀ ਨੇ ਧੀ ‘ਵਾਮਿਕਾ’ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਖਣ ਦਾ ਦੱਸਿਆ ਕਾਰਨ

Sunday, May 30, 2021 - 06:29 PM (IST)

ਕੋਹਲੀ ਨੇ ਧੀ ‘ਵਾਮਿਕਾ’ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਖਣ ਦਾ ਦੱਸਿਆ ਕਾਰਨ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਖੁਲਾਸਾ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਆਪਣੀ ਧੀ ਵਾਮਿਕਾ ਦੀ ਸਹੀ ਢੰਗ ਨਾਲ ਤਸਵੀਰ ਸ਼ੇਅਰ ਕਿਉਂ ਨਹੀਂ ਕਰਦੇ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟਸ ’ਤੇ ਇਕ ਸਵਾਲ ਤੇ ਜਵਾਬ ਦੇ ਸੈਸ਼ਨ ਦੇ ਦੌਰਾਨ ਦਿੱਤੀ।
ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਨੇ ਮੁਸ਼ਕਲ ਦਿਨਾਂ ਨੂੰ ਕੀਤਾ ਯਾਦ, ਕਿਹਾ-18 ਮਹੀਨੇ ਰਾਤਾਂ ਨੂੰ ਸੌਂ ਨਹੀਂ ਸਕਿਆ ਸੀ

ਭਾਰਤੀ ਕਪਤਾਨ ਤੋਂ ਇਕ ਫ਼ੈਨ ਨੇ ਪੁੱਛਿਆ, ਵਾਮਿਕਾ ਦਾ ਮਤਲਬ ਕੀ ਹੁੰਦਾ ਹੈ, ਉਹ ਕਿਹੋ ਜਿਹੀ ਹੈ? ਕਿਰਪਾ ਕਰਕੇ ਕੀ ਅਸੀਂ ਉਸ ਦੀ ਇਕ ਝਲਕ ਦੇਖ ਸਕਦੇ ਹਾਂ। ਇਸ ’ਤੇ ਕੋਹਲੀ ਨੇ ਦੱਸਿਆ, ਵਾਮਿਕਾ ਦੇਵੀ ਦੁਰਗਾ ਦਾ ਦੂਜਾ ਨਾਂ ਹੈ। ਇਸ ਤੋਂ ਬਾਅਦ ਕੋਹਲੀ ਨੇ ਦੱਸਿਆ ਕਿ ਉਹ ਵਾਮਿਕਾ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਕਿਉਂ ਸ਼ੇਅਰ ਨਹੀਂ ਕਰਦੇ। ਕੋਹਲੀ ਨੇ ਕਿਹਾ, ਇਕ ਕਪਲ (ਜੋੜੇ)  ਦੇ ਰੂਪ ’ਚ ਅਸੀਂ (ਮੈਂ ਤੇ ਅਨੁਸ਼ਕਾ) ਨੇ ਤੈਅ ਕੀਤਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਦੋਂ ਤਕ ਸੋਸ਼ਲ ਮੀਡੀਆ ’ਤੇ ਨਹੀਂ ਦਿਖਾਵਾਂਗੇ ਜਦੋਂ ਤਕ ਉਸ ਨੂੰ ਖ਼ੁਦ ਸੋਸ਼ਲ ਮੀਡੀਆ ਬਾਰੇ ਸਮਝ ਨਹੀਂ ਆਉਂਦੀ ਤੇ ਇਸ ਤੋਂ ਬਾਅਦ ਉਸ ਦੀ ਆਪਣੀ ਪਸੰਦ ਹੋਵੇਗੀ। 
ਇਹ ਵੀ ਪੜ੍ਹੋ : ਹੰਕਾਰੀ ਸੁਸ਼ੀਲ ਦਾ ਸਟੇਡੀਅਮ ਸੀ ਗੁੰਡਿਆਂ ਦਾ ਅੱਡਾ, ਬਕਾਇਆ ਮੰਗਣ ’ਤੇ ਕਰਦਾ ਸੀ ਕੁੱਟਮਾਰ

ਕੋਹਲੀ ਤੇ ਅਨੁਸ਼ਕਾ ਇਸ ਸਾਲ ਜਨਵਰੀ ’ਚ ਮਾਤਾ-ਪਿਤਾ ਬਣੇ ਸਨ। ਇਸ ਤੋਂ ਪਹਿਲਾਂ ਵਿਰਾਟ ਨੇ ਪੈਟਰਨਿਟੀ ਕਾਰਨ ਜੀਵਨ ਬਦਲਣ ਦੇ ਤਜਰਬੇ ਬਾਰੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਜੀਵਨ ਬਦਲਣ ਵਾਲਾ ਹੈ। ਇਹ ਇਕ ਅਜਿਹਾ ਜੁੜਾਅ ਹੈ ਜੋ ਅਸੀਂ ਦੋਵਾਂ ਨੇ ਪਹਿਲਾਂ ਕਿਸੇ ਵੀ ਚੀਜ਼ ਤੋਂ ਵੱਖ ਮਹਿਸੂਸ ਕੀਤਾ ਹੈ। ਸਿਰਫ਼ ਆਪਣੇ ਬੱਚੇ ਨੂੰ ਮੁਸਕੁਰਾਉਂਦਾ ਦੇਖਣਾ, ਇਸ ਨੂੰ ਸ਼ਬਦਾਂ ’ਚ ਨਹੀਂ ਬਿਆਨ ਕੀਤਾ ਜਾ ਸਕਦਾ। ਮੈਂ ਦਸ ਨਹੀਂ ਸਕਦਾ ਕਿ ਅੰਦਰੋਂ ਕਿਹੋ ਜਿਹਾ ਲਗਦਾ ਹੈ। ਇਹ ਬਹੁਤ ਸੁਭਾਗ ਭਰਿਆ ਤੇ ਸ਼ਾਨਦਾਰ ਸਮਾਂ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

Tarsem Singh

Content Editor

Related News