ਵਿਰਾਟ ਨੇ ਕੀਤਾ ਖੁਲਾਸਾ— ਅਨੁਸ਼ਕਾ ਨਾਲ ਵਿਆਹ ਦੇ ਸਮੇਂ ਕੀ ਸੀ ਦਿਮਾਗ ''ਚ
Sunday, Sep 30, 2018 - 10:54 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਨੂੰ ਦਸੰਬਰ 'ਚ ਇਕ ਸਾਲ ਪੂਰਾ ਹੋ ਜਾਵੇਗਾ। ਥੋੜੇ ਦਿਨ ਪਹਿਲਾਂ ਇਕ ਚੈਨਲ ਦੇ ਨਾਲ ਹੋਈ ਇੰਟਰਵਿਊ 'ਚ ਵਿਰਾਟ ਨੇ ਖੁਲਾਸਾ ਕੀਤਾ ਹੈ ਕਿ ਆਖਰ ਅਨੁਸ਼ਕਾ ਨੂੰ ਲੈ ਕੇ ਵਿਆਹ ਦੇ ਸਮੇਂ ਉਸਦੇ ਦਿਮਾਗ 'ਚ ਕੀ ਚਲ ਰਿਹਾ ਸੀ (ਕਿਸ ਵਜ੍ਹਾ ਕਾਰਨ ਅਨੁਸ਼ਕਾ ਨਾਲ ਵਿਆਹ ਲਈ ਤਿਆਰ ਹੋਏ)।
ਵਿਰਾਟ ਨੇ ਕਿਹਾ ਕਿ ਲੋਕਾਂ ਨੂੰ ਲਈ ਲੱਗਦਾ ਸੀ ਸਾਡੀ ਜ਼ਿੰਦਗੀ ਫੇਅਰੀ ਟੇਲ ਦੀ ਤਰ੍ਹਾਂ ਹੈ ਪਰ ਮੈਂ ਦੱਸ ਦੇਣਾ ਚਹੁੰਦਾ ਹਾਂ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਅਸੀਂ ਵੀ ਆਮ ਲੋਕਾਂ ਵਾਗ ਜ਼ਿੰਦਗੀ ਜੀ ਰਹੇ ਹਾਂ। ਅਸੀਂ ਦੋਵੇਂ ਇਕੋਂ ਅਜੇਹੇ ਪਿਛੋਕੜ ਤੋਂ ਹਾਂ। ਸ਼ਾਇਦ ਇਸ ਵਜ੍ਹਾ ਕਾਰਨ ਅਸੀਂ ਇਕ-ਦੂਜੇ ਨੂੰ ਵਧੀਆ ਸਮਝ ਸਕਦੇ ਹਾਂ। ਸ਼ਾਇਦ ਇਹ ਕਾਰਨ ਮੇਰਾ ਅਨੁਸ਼ਕਾ ਨਾਲ ਵਿਆਹ ਕਰਨ ਦੀ ਵਜ੍ਹਾ ਬਣੀ।
ਵਿਰਾਟ ਪਹਿਲਾਂ ਵੀ ਆਪਣੀ ਜ਼ਿੰਦਗੀ 'ਚ ਅਨੁਸ਼ਕਾ ਨੂੰ ਮੌਜੂਦਗੀ ਨੂੰ ਮਹੱਤਪੂਰਨ ਕਰਾਰ ਦੇ ਚੁੱਕੇ ਹਨ। ਵਿਰਾਟ ਦਾ ਕਹਿਣਾ ਹੈ ਕਿ ਅਨੁਸ਼ਕਾ ਦੀ ਵਜ੍ਹਾ ਨਾਲ ਹੀ ਉਸਦੀ ਜ਼ਿੰਦਗੀ ਵਿਵਸਥਤ ਹੋਈ ਸੀ। ਅਨੁਸ਼ਕਾ ਉਸਦੀ ਹਰ ਛੋਟੀ ਚੀਜ਼ ਦਾ ਖਿਆਲ ਰੱਖਦੀ ਹੈ। ਉਹ ਸਮੱਸਿਆਂ 'ਤੇ ਗੱਲ ਕਰਦੀ ਹੈ। ਉਨ੍ਹਾਂ ਨੂੰ ਨਿਪਟਾਉਣ ਲਈ ਸੁਝਾਅ ਵੀ ਦਿੰਦੀ ਹੈ।