ਦੀਵਾਲੀ ਦੇ ਮੌਕੇ ਵਿਰਾਟ-ਅਨੁਸ਼ਕਾ ਨੇ ਕਰਵਾਇਆ ਰੋਮਾਂਟਿਕ ਫੋਟੋਸ਼ੂਟ ਪਰ ਇਸ ਵਜ੍ਹਾ ਤੋਂ ਛਾਏ ਧੋਨੀ

10/28/2019 1:49:22 PM

ਨਵੀਂ ਦਿੱਲੀ : ਐਤਵਾਰ ਨੂੰ ਦੀਵਾਲੀ ਦਾ ਤਿਊਹਾਰ ਧੂਮ-ਧਾਮ ਨਾਲ ਦੇਸ਼ ਭਰ ਵਿਚ ਮਨਾਇਆ ਗਿਆ। ਟੀਮ ਇੰਡੀਆ ਦੇ ਸਟਾਰ ਖਿਡਾਰੀਆਂ ਨੇ ਵੀ ਇਸ ਤਿਊਹਾਰ ਨੂੰ ਆਪਣੇ ਪਰਿਵਾਰ ਨਾਲ ਮਨਾਇਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਦੀਵਾਲੀ ਦੇ ਮੌਕੇ 'ਤੇ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਛਾਏ ਰਹੇ। ਵਿਰਾਟ ਕੋਹਲੀ ਨੇ ਜਿੱਥੇ ਆਪਣੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਨਾਲ ਫੋਟੋਸ਼ੂਟ ਕਰਵਾਇਆ ਉੱਥੇ ਹੀ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਅੰਦਾਜ਼ 'ਚ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਵਰਿੰਦਰ ਸਹਿਵਾਗ, ਸਚਿਨ ਤੇਂਦੁਲਕਰ, ਗੌਤਮ ਗੰਭੀਰ ਅਤੇ ਯੁਵਰਾਜ ਸਿੰਘ ਵੀ ਵਧਾਈ ਦੇਣ 'ਚ ਪਿੱਛੇ ਨਹੀਂ ਰਹੇ।

ਰੌਸ਼ਨੀ ਨਾਲ ਜਗਮਗਾਇਆ ਧੋਨੀ ਦਾ ਫਾਰਮ ਹਾਊਸ

ਐੱਮ. ਐੱਸ. ਧੋਨੀ ਦੀ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤਾਂ ਸਾਹਮਣੇ ਨਹੀਂ ਆਈਆਂ ਪਰ ਰਾਂਚੀ ਵਿਚ ਉਸ ਦੇ ਫਾਰਮ ਹਾਊਸ ਦੀ ਰੌਸ਼ਨੀ ਨਾਲ ਚਮਕਦੀ ਤਸਵੀਰ ਜ਼ਰੂਰ ਸਾਹਮਣੇ ਆਈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਦੀਵਾਲੀ ਦੇ ਮੌਕੇ 'ਤੇ ਧੋਨੀ ਦਾ ਫਾਰਮ ਹਾਊਸ ਮਹਿਲ ਦੀ ਤਰ੍ਹਾਂ ਦਿਸ ਰਿਹਾ ਹੈ।

ਆਓ ਦੇਖਦੇ ਹਾਂ ਦੀਵਾਲੀ ਦੇ ਮੌਕੇ 'ਤੇ ਕੁਝ ਖਿਡਾਰੀਆਂ ਵੱਲੋਂ ਦਿੱਤੇ ਵਧਾਈ ਸੰਦੇਸ਼