ਇਸ ਮਸ਼ਹੂਰ ਕ੍ਰਿਕਟਰ ਨੇ ਪਤਨੀ ਐਂਡਰੀਆ ਨਾਲ ਦੋ ਵਾਰ ਕੀਤਾ ਸੀ ਵਿਆਹ (ਦੇਖੋ ਤਸਵੀਰਾਂ)
Tuesday, Sep 01, 2015 - 11:55 AM (IST)

ਨਵੀਂ ਦਿੱਲੀ- ਭਾਰਤੀ ਕ੍ਰਿਕਟ ਦੇ ਬੈਡ ਬੁਆਏ ਕਹੇ ਜਾਣ ਵਾਲੇ ਕ੍ਰਿਕਟਰ ਵਿਨੋਦ ਕਾਂਬਲੀ ਇਕ ਵਾਰ ਫਿਰ ਗਲਤ ਕਾਰਨਾਂ ਤੋਂ ਸੁਰਖੀਆਂ ''ਚ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਵਿਨੋਦ ਤੇ ਉਨ੍ਹਾਂ ਦੀ ਪਤਨੀ ''ਤੇ ਨੌਕਰਾਣੀ ਨੇ ਕੁੱਟਮਾਰ ਕਰਨ ਤੇ ਤਿੰਨ ਦਿਨਾਂ ਤਕ ਬੰਧਕ ਬਣਾ ਕੇ ਰੱਖਣ ਦਾ ਦੋਸ਼ ਲਗਾਇਆ ਹੈ। ਸੋਨੀ ਨਾਂ ਦੀ ਲੜਕੀ ਨੇ ਇਨ੍ਹਾਂ ਦੋਵਾਂ ਖਿਲਾਫ ਪੁਲਸ ''ਚ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਤੁਹਾਨੂੰ ਕਾਂਬਲੀ ਤੇ ਉਨ੍ਹਾਂ ਦੀ ਪਤਨੀ ਐਂਡਰੀਆ ਦੀ ਨਿੱਜੀ ਜ਼ਿੰਦਗੀ ਬਾਰੇ ਦੱਸ ਰਹੇ ਹਾਂ।
ਕ੍ਰਿਕਟ ਨਾਲ ਕਾਂਬਲੀ ਦੀ ਨਿੱਜੀ ਜ਼ਿੰਦਗੀ ਵੀ ਰੁਮਾਂਚ ਭਰੀ ਰਹੀ ਹੈ। ਕਾਂਬਲੀ ਨੇ ਪਤਨੀ ਐਂਡਰੀਆ ਹੇਵਿਟ ਨਾਲ ਦੋ ਵਾਰ ਵਿਆਹ ਕੀਤਾ। ਉਨ੍ਹਾਂ ਮਈ 2014 ''ਚ ਫੈਸ਼ਨ ਮਾਡਲ ਐਂਡਰੀਆ ਨਾਲ ਦੁਬਾਰਾ ਵਿਆਹ ਕੀਤਾ ਸੀ। ਪਹਿਲਾਂ ਉਨ੍ਹਾਂ ਕੋਰਟ ਮੈਰਿਜ ਕੀਤੀ ਤੇ ਫਿਰ ਪੂਰੇ ਰਸਮਾਂ-ਰਿਵਾਜ਼ਾਂ ਨਾਲ ਚਰਚ ''ਚ ਕੈਥੋਲਿਕ ਮੈਰਿਜ। ਇਸ ਵਿਆਹ ''ਚ ਉਨ੍ਹਾਂ ਦਾ ਪੁੱਤਰ ਜੀਸਸ ਕ੍ਰਿਸਟੀਆਨੋ ਵੀ ਸ਼ਾਮਲ ਹੋਇਆ, ਜਿਸ ਦਾ ਜਨਮ ਜੂਨ 2010 ''ਚ ਹੋਇਆ। ਕਾਂਬਲੀ ਤੇ ਐਂਡਰੀਆ ਨੇ 2010 ''ਚ ਕੋਰਟ ਮੈਰਿਜ ਕੀਤੀ ਸੀ।
ਕ੍ਰਿਕਟ, ਸਿਆਸਤ ਤੇ ਫਿਲਮਾਂ ''ਚ ਆਪਣਾ ਦਾਅ ਆਜ਼ਮਾ ਚੁੱਕੇ ਕਾਂਬਲੀ ਦੀ ਦੂਜੀ ਪਤਨੀ ਕਾਫੀ ਸਟਾਈਲਿਸ਼ ਹੈ। ਉਹ ਵਿਆਹ ਤੋਂ ਪਹਿਲਾਂ ਮਾਡਲਿੰਗ ਵੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕਾਂਬਲੀ ਦੀ ਪਹਿਲੀ ਪਤਨੀ ਵੀ ਕਾਫੀ ਖੂਬਸੂਰਤ ਸੀ ਪਰ ਦੋਵਾਂ ਦਾ ਤਲਾਕ ਹੋ ਗਿਆ ਸੀ। ਕਾਂਬਲੀ ਦੀ ਕਹਾਣੀ ਕੁਝ-ਕੁਝ ਫਿਲਮੀ ਜਾਪਦੀ ਹੈ। ਜਿਸ ਨੂੰ ਮਾਹਰ ਕ੍ਰਿਕਟਰਾਂ ਨੇ ਦੇਸ਼ ਦਾ ਸਭ ਤੋਂ ਹੁਨਰਮੰਦ ਖਿਡਾਰੀ ਕਿਹਾ ਸੀ, ਉਹ ਗਲੈਮਰ ਦੀ ਚਮਕ ''ਚ ਅੰਨਾ ਹੋ ਕੇ ਆਪਣੇ ਰਾਹ ਤੋਂ ਭਟਕ ਗਿਆ। ਇਸ ਤੋਂ ਬਾਅਦ ਉਹ ਨਾ ਤਾਂ ਗਲੈਮਰ ਦੀ ਦੁਨੀਆਂ ''ਚ ਪੈਰ ਜਮ੍ਹਾਂ ਸਕੇ ਤੇ ਨਾ ਹੀ ਕ੍ਰਿਕਟ ਦੀ ਪਿੱਚ ''ਤੇ।
ਕਾਂਬਲੀ ਨੂੰ ਰਣਜੀ ਟੀਮ ''ਚ ਤਿੰਨ ਸਾਲ ਖੇਡਣ ਤੋਂ ਬਾਅਦ ਭਾਰਤੀ ਟੀਮ ਲਈ ਚੁਣਿਆ ਗਿਆ। ਪਹਿਲੇ ਸੱਤ ਟੈਸਟ ਮੈਚਾਂ ''ਚ ਉਨ੍ਹਾਂ ਚਾਰ ਸੈਂਕੜੇ ਠੋਕ ਦਿੱਤੇ। ਉਹ ਭਾਰਤੀ ਟੀਮ ਲਈ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ। ਕਾਂਬਲੀ ਦੇ ਟੀਮ ਤੋਂ ਬਾਹਰ ਹੋਣ ਦਾ ਕਾਰਨ ਉਨ੍ਹਾਂ ਦੀ ਫਾਰਮ ਨਹੀਂ, ਉਨ੍ਹਾਂ ਦਾ ਵਿਵਹਾਰ ਸੀ। ਉਨ੍ਹਾਂ ''ਤੇ ਸ਼ਰਾਬ ਪੀ ਕੇ ਬਹਿਸਣ ਤੇ ਬੱਲੇ ''ਤੇ ਲੋੜ ਤੋਂ ਵੱਧ ਗ੍ਰਿਪ ਚੜ੍ਹਾ ਕੇ ਖੇਡਣ ਦਾ ਦੋਸ਼ ਲੱਗਾ। 23 ਸਾਲਾਂ ਦੀ ਉਮਰ ''ਚ ਸਿਰਫ 17 ਟੈਸਟ ਖੇਡਣ ਤੋਂ ਬਾਅਦ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਦਾ ਵਨ-ਡੇ ਕੈਰੀਅਰ ਲੰਬਾ ਰਿਹਾ, ਜਿਸ ''ਚ ਉਨ੍ਹਾਂ 104 ਵਨ-ਡੇ ਮੈਚ ਖੇਡੇ ਤੇ 2477 ਦੌੜਾਂ ਬਣਾਈਆਂ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।