ਵਿਨੇਸ਼ ਨੇ 53 ਕਿ. ਗ੍ਰਾ. ''ਚ ਲਗਾਤਾਰ ਤੀਜਾ ਸੋਨਾ ਜਿੱਤਿਆ
Monday, Aug 05, 2019 - 02:52 AM (IST)

ਨਵੀਂ ਦਿੱਲੀ— ਭਾਰਤ ਦੀ ਚੋਟੀ ਦੀ ਪਹਿਲਵਾਨ ਵਿਨੇਸ਼ ਫੋਗਾਟ ਨੇ ਵਾਰਸਾ 'ਚ ਪੋਲੈਂਡ ਓਪਨ ਕੁਸ਼ਤੀ ਟੂਰਨਾਮੈਂਟ ਵਿਚ ਮਹਿਲਾਵਾਂ ਦੇ 53 ਕਿ. ਗ੍ਰਾ. ਭਾਰ ਵਰਗ ਵਿਚ ਸੋਨ ਤਮਗਾ ਜਿੱਤਿਆ। ਇਹ ਇਸ ਭਾਰ ਵਰਗ ਵਿਚ ਉਸ ਦਾ ਲਗਾਤਾਰ ਤੀਜਾ ਸੋਨ ਤਮਗਾ ਹੈ।
As always, thank you to everyone out there for the constant stream of good wishes, love, and support 🙏 A big thank you to my coach Woller Akos, physio Rucha, @IndiaSports, @FederationWrest, and @OGQ_India 🙏😀
— Vinesh Phogat (@Phogat_Vinesh) August 4, 2019
ਇਸ 24 ਸਾਲਾ ਪਹਿਲਵਾਨ ਨੇ ਫਾਈਨਲ ਵਿਚ ਸਥਾਨਕ ਖਿਡਾਰਨ ਰੁਕਸਾਨਾ ਨੂੰ 3-2 ਨਾਲ ਹਰਾਇਆ। ਵਿਨੇਸ਼ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿਚ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਵੀਡਨ ਦੀ ਸੋਫੀਆ ਮੈਟਸਨ ਨੂੰ ਹਰਾਇਆ ਸੀ। ਇਸ ਚੋਟੀ ਦੀ ਭਾਰਤੀ ਪਹਿਲਵਾਨ ਨੇ ਪਿਛਲੇ ਮਹੀਨੇ ਸਪੇਨ ਵਿਚ ਗ੍ਰਾਂ. ਪ੍ਰੀ. ਤੇ ਕੁਸ਼ਤੀ ਦੇ ਇਸਤਾਂਬੁਲ ਵਿਚ ਯਾਸਰ ਦੇਗੂ ਕੌਮਾਂਤਰੀ ਟੂਰਨਾਮੈਂਟ ਵਿਚ ਵੀ ਸੋਨ ਤਮਗੇ ਜਿੱਤੇ ਸਨ।