ਵਿਸ਼ਵ ਰੈਕੇਟਲਨ ਚੈਂਪੀਅਨਸ਼ਿਪ ’ਚ ਵਿਕਰਮਾਦਿਤਿਆ ਕਰੇਗਾ ਭਾਰਤ ਦੀ ਕਪਤਾਨੀ

05/28/2024 8:24:21 PM

ਨਵੀਂ ਦਿੱਲੀ,  (ਭਾਸ਼ਾ)- ਵਿਕਰਮਾਦਿਤਿਆ ਚੌਫਲਾ ਨੂੰ ਰੋਟਰਡਮ ’ਚ 31 ਜੁਲਾਈ ਤੋਂ 4 ਅਗਸਤ ਤਕ ਹੋਣ ਵਾਲੀ ਵਿਸ਼ਵ ਰੈਕੇਟਲਨ ਚੈਂਪੀਅਨਸ਼ਿਪ ਲਈ ਛੇ ਮੈਂਬਰੀ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਰੈਕੇਟਬਾਲ ਇਕ ਸਾਂਝੀ ਖੇਡ ਹੈ ਜਿਸ ’ਚ ਮੁਕਾਬਲੇਬਾਜ਼ਾਂ ਨੂੰ ਚਾਰ ਰੈਕੇਟ ਖੇਡਾਂ ਜਿਨ੍ਹਾਂ ਵਿਚ ਟੇਬਲ ਟੈਨਿਸ, ਬੈਡਮਿੰਟਨ, ਟੈਨਿਸ ਅਤੇ ਸਕੁਐਸ਼ ਖੇਡਣੀਆਂ ਪੈਂਦੀਆਂ ਹਨ ।

ਸਾਬਕਾ ਬੈਡਮਿੰਟਨ ਖਿਡਾਰੀ ਵਿਕਰਮਾਦਿਤਿਆ ਵੀ ਪਿਛਲੀਆਂ ਦੋ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੀ ਰੈਕੇਟਲਨ ਟੀਮ ਦਾ ਹਿੱਸਾ ਰਿਹਾ ਹੈ। ਨਿਹਿਤ ਕੁਮਾਰ ਸਿੰਘ, ਕਰਨ ਤਨੇਜਾ, ਪ੍ਰਸ਼ਾਂਤ ਸੇਨ, ਨਿਖਿਲ ਮਨਸੁਖਾਨੀ ਅਤੇ ਇਕਲੌਤੀ ਮਹਿਲਾ ਖਿਡਾਰੀ ਨੈਨਾ ਤਨੇਜਾ ਨੂੰ ਟੀਮ ’ਚ ਜਗ੍ਹਾ ਮਿਲੀ ਹੈ। ਰੈਕਲਟਨ ਇੰਡੀਆ ਸਪੋਰਟਸ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ।


Tarsem Singh

Content Editor

Related News