ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ

Friday, Dec 24, 2021 - 07:58 PM (IST)

ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ

ਜੈਪੁਰ- ਬਾਬਾ ਅਪਰਾਜਿਤ ਦੀਆਂ 122 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਤੇ ਵਾਸ਼ਿੰਗਟਨ ਸੁੰਦਰ ਦੀਆਂ 70 ਦੌੜਾਂ ਦੀ ਬਦੌਲਤ ਤਾਮਿਲਨਾਡੂ ਨੇ ਸੌਰਾਸ਼ਟਰ ਨੂੰ 1 ਗੇਂਦ ਬਾਕੀ ਰਹਿੰਦੇ 2 ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਇਕ ਦਿਨਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ’ਚ ਜਗਾ ਬਣਾ ਲਈ, ਜਿੱਥੇ ਉਸ ਦਾ ਮੁਕਾਬਲਾ ਹਿਮਾਚਲ ਪ੍ਰਦੇਸ਼ ਨਾਲ ਹੋਵੇਗਾ। ਹਿਮਾਚਲ ਨੇ ਹੋਰ ਸੈਮੀਫਾਈਨਲ ’ਚ ਸਰਵਿਸੇਜ ਨੂੰ 77 ਦੌੜਾਂ ਨਾਲ ਹਰਾਇਆ। ਸੌਰਾਸ਼ਟਰ ਨੇ 50 ਓਵਰਾਂ ’ਚ 8 ਵਿਕਟਾਂ ’ਤੇ 310 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਤਾਮਿਲਨਾਡੂ ਨੇ 49.5 ਓਵਰਾਂ ’ਚ 8 ਵਿਕਟਾਂ ’ਤੇ 314 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਹਾਸਲ ਕੀਤੀ। ਬਾਬਾ ਅਪਰਾਜਿਤ ਨੇ 124 ਗੇਂਦਾਂ ’ਤੇ 12 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 122 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਾਸ਼ਿੰਗਟਨ ਸੁੰਦਰ ਨੇ 61 ਗੇਂਦਾਂ ’ਤੇ 8 ਚੌਕਿਆਂ ਦੇ ਸਹਾਰੇ 70 ਦੌੜਾਂ ਬਣਾਈਆਂ।

PunjabKesari
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਪ੍ਰਸ਼ਾਂਤ ਚੋਪੜਾ ਦੀਆਂ 109 ਗੇਂਦਾਂ ’ਚ 4 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ ਬਣੀ 78 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਕਪਤਾਨ ਰਿਸ਼ੀ ਧਵਨ ਦੀਆਂ ਸਿਰਫ 77 ਗੇਂਦਾਂ ’ਚ 9 ਚੌਕਿਆਂ ਤੇ 1 ਛੱਕੇ ਦੇ ਸਹਾਰੇ ਬਣੀਆਂ 84 ਦੌੜਾਂ ਅਤੇ 27 ਦੌੜਾਂ ’ਤੇ 4 ਵਿਕਟਾਂ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਹਿਮਾਚਲ ਪ੍ਰਦੇਸ਼ ਨੇ ਸਰਵਿਸੇਜ ਨੂੰ 77 ਦੌੜਾਂ ਨਾਲ ਹਰਾਇਆ। ਹਿਮਾਚਲ ਨੇ 50 ਓਵਰਾਂ ’ਚ 6 ਵਿਕਟਾਂ ’ਤੇ 281 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਦੇ ਜਵਾਬ ’ਚ ਸਰਵਿਸੇਜ ਦੀ ਟੀਮ 46.1 ਓਵਰ ’ਚ 204 ਦੌੜਾਂ ’ਤੇ ਢੇਰ ਹੋ ਗਈ।

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News