ਨਵੇਂ ਸਾਲ ''ਤੇ ਸਾਕਸ਼ੀ ਨਾਲ ''ਮਹਿਬੂਬ ਮੇਰੇ'' ਗੀਤ ''ਤੇ ਨੱਚੇ ਧੋਨੀ, ਸ਼ੇਅਰ ਕੀਤੀ ਵੀਡੀਓ

01/01/2020 5:08:43 PM

ਸਪੋਰਟਸ ਡੈਸਕ— ਟੀਮ ਇੰਡੀਆ ਨੂੰ ਆਈ. ਸੀ. ਸੀ. ਦੀਆਂ ਤਿੰਨੋ ਟਰਾਫੀਆਂ (ਵਰਲਡ ਕੱਪ, ਟੀ-20 ਕੱਪ, ਚੈਂਪੀਅਨਸ ਟਰਾਫੀ) ਦਿਵਾਉਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਵੇਂ ਸਾਲ ਦੀ ਆਉਣਾ 'ਤੇ ਪਤਨੀ ਸਾਕਸ਼ੀ ਦੇ ਨਾਲ ਡੀਜੇ ਦੀ ਧੁੱਨ 'ਤੇ ਥਿਰਕਦੇ ਹੋਏ ਦਿਖਾਈ ਦਿੱਤੇ। ਧੋਨੀ ਨੇ ਸੋਸ਼ਲ ਮੀਡੀਆ 'ਤੇ ਸਾਕਸ਼ੀ ਦੇ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਸਾਕਸ਼ੀ ਨਾਲ ਬਾਲੀਵੁੱਡ ਦੇ ਮਸ਼ਹੂਰ ਗਾਣੇ 'ਮਹਿਬੂਬ ਮੇਰੇ.... 'ਤੇ ਡਾਂਸ ਕਰਦੇ ਹੋਏ ਦਿਖਾਈ ਦਿੱਤੇ ਹਨ।

ਵੇਖੋ ਵੀਡੀਓ- 

View this post on Instagram

New Year Celebrations of Mahi & Sakshi ! 😍❤ . Happy New Year Everyone! 🎉💙

A post shared by 💜 RANCHI BIGGEST FAN CLUB 💜 (@maahi7.7.81) on

ਖਾਸ ਗੱਲ ਇਹ ਹੈ ਕਿ ਡਾਂਸ ਕਰਦੇ ਸਮੇਂ ਇਹ ਜੋੜਾ ਆਪਣੇ ਦੋਸਤਾਂ ਨਾਲ ਗਰਮਜੋਸ਼ੀ ਨਾਲ ਮਿਲਦਾ ਹੋਇਆ ਦਿਖਾਈ ਦਿੰਦਾ ਹੈ। ਖਾਸ ਤੌਰ 'ਤੇ ਸਾਕਸ਼ੀ ਦੀ ਗਰਮਜੋਸ਼ੀ ਦੇਖਦੇ ਹੀ ਬਣਦੀ ਸੀ।


Related News