ਮੁੰਡੇ ਤੋਂ ਕੁੜੀ ਬਣੇ ਕ੍ਰਿਕਟਰ ਦੇ ਪੁੱਤ ਦੀ ਵੀਡੀਓ ਨੇ ਛੇੜੀ ਚਰਚਾ
Monday, Dec 23, 2024 - 01:35 PM (IST)
ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦੇ 23 ਸਾਲਾ ਪੁੱਤ ਆਰੀਅਨ ਬਾਂਗੜ ਨੇ ਆਪਣਾ ਜੈਂਡਰ ਚੇਂਜ ਕਰ ਲਿਆ ਹੈ। ਉਹ ਹੁਣ ਅਨਾਇਆ ਬਾਂਗੜ ਬਣ ਗਿਆ ਹੈ। ਅਨਾਇਆ ਬਾਂਗੜ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕਰਦੀ ਰਹਿੰਦੀ ਹੈ।
ਕ੍ਰਿਸਮਸ ਤੋਂ ਠੀਕ ਪਹਿਲਾਂ ਅਨਾਇਆ ਨੇ ਇੰਸਟਾਗ੍ਰਾਮ 'ਤੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਲੰਡਨ ਦੀਆਂ ਸੜਕਾਂ 'ਤੇ ਘੁੰਮਦੀ ਦਿਖਾਈ ਦਿੱਤੀ। ਇਸ ਵੀਡੀਓ ਤੋਂ ਸੰਕੇਤ ਮਿਲਦੇ ਹਨ ਕਿ ਉਹ ਇਸ ਵਾਰ ਕ੍ਰਿਸਮਸ ਦਾ ਤਿਊਹਾਰ ਲੰਡਨ 'ਚ ਹੀ ਮਨਾਉਣ ਵਾਲੀ ਹੈ। ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਹਾਲ ਹੀ 'ਚ ਉਸ ਨੇ ਟ੍ਰਾਂਸਜੈਂਡਰ ਐਥਲੀਟਸ ਲਈ ਆਵਾਜ਼ ਬੁਲੰਦ ਕੀਤੀ ਸੀ। ਉਸ ਨੇ ਕਿਹਾ ਸੀ ਕਿ ਟ੍ਰਾਂਸ ਐਥਲੀਟ ਸਾਰਿਆਂ ਦੀ ਤਰ੍ਹਾਂ ਮੁਕਾਬਲੇਬਾਜ਼ੀ 'ਚ ਸਮਾਨਤਾ ਚਾਹੁੰਦੇ ਹਨ। 23 ਸਾਲਾ ਆਰੀਅਨ ਬਾਂਗੜ ਨੇ ਹਾਰਮੋਨ ਰਿਪਲੇਸਮੈਂਟ ਸਰਜਰੀ ਕਰਵਾਈ ਸੀ। ਇਸ ਤੋਂ ਉਹ ਸੁਰਖੀਆਂ 'ਚ ਆ ਗਏ ਸਨ। ਆਰੀਅਨ ਨੇ 18 ਸਾਲ ਦੀ ਉਮਰ 'ਚ ਲਿਸੇਟਰਸ਼ਾਇਰ 'ਚ ਹਿੰਕਲੇ ਕ੍ਰਿਕਟ ਕਲੱਬ ਦੀ ਨੁਮਾਇੰਦਗੀ ਕਰਨ ਤੋਂ ਪਹਿਲਾਂ ਮੁੰਬਈ ਦੇ ਸਥਾਨਕ ਕਲੱਬ ਕ੍ਰਿਕਟ 'ਚ ਇਸਲਾਮ ਜਿਮਖਾਨਾ ਲਈ ਖੇਡਿਆ ਸੀ।
ਆਰੀਅਨ ਨੇ 2019 'ਚ ਰਾਸ਼ਟਰੀ ਅੰਡਰ-19 (ਕੂਚ ਬਿਹਾਰ ਟਰਾਫੀ) 'ਚ ਪੁਡੂਚੇਰੀ ਦੀ ਨੁਮਾਇੰਦਗੀ ਕੀਤੀ ਸੀ ਤੇ ਪੰਜ ਮੈਚਾਂ 'ਚ 150 ਦੇ ਸਰਵਉੱਚ ਸਕੋਰ ਦੇ ਨਾਲ ਦੋ ਅਰਧ ਸੈਂਕੜਿਆਂ ਦੇ ਨਾਲ 300 ਦੌੜਾਂ ਬਣਾਈਆਂ। ਉਨ੍ਹਾਂ ਨੇ 20 ਵਿਕਟਾਂ ਵੀ ਲਈਆਂ।