ਭਾਰਤ ਨੂੰ World Cup ਜਿਤਾਉਣ ਵਾਲਾ ਕ੍ਰਿਕਟਰ ਹੋਵੇਗਾ ਗ੍ਰਿਫ਼ਤਾਰ! ਜਾਰੀ ਹੋਏ Arrest Warrant

Saturday, Dec 21, 2024 - 02:33 PM (IST)

ਭਾਰਤ ਨੂੰ World Cup ਜਿਤਾਉਣ ਵਾਲਾ ਕ੍ਰਿਕਟਰ ਹੋਵੇਗਾ ਗ੍ਰਿਫ਼ਤਾਰ! ਜਾਰੀ ਹੋਏ Arrest Warrant

ਸਪੋਰਟਸ ਡੈਸਕ- ਬੈਂਗਲੁਰੂ ਪੁਲਸ ਨੇ ਟੀਮ ਇੰਡੀਆ ਦੇ ਖਿਡਾਰੀ ਰੌਬਿਨ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਸ ਨੇ ਇਹ ਗ੍ਰਿਫਤਾਰੀ ਵਾਰੰਟ EPFO ​​ਨਾਲ ਜੁੜੇ ਇੱਕ ਮਾਮਲੇ ਵਿੱਚ ਜਾਰੀ ਕੀਤਾ ਹੈ। ਪੁਲਸ ਟੀਮ ਇਸ ਸਬੰਧੀ ਕ੍ਰਿਕਟਰ ਦੇ ਘਰ ਵੀ ਗਈ ਸੀ ਪਰ ਉਸ ਸਮੇਂ ਉਹ ਉੱਥੇ ਨਹੀਂ ਮਿਲਿਆ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ

ਇਹ ਦੋਸ਼ ਲਾਏ ਗਏ ਹਨ

ਸੈਂਚੁਰੀਜ਼ ਲਾਈਫਸਟਾਈਲ ਬ੍ਰਾਂਡ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਉਥੱਪਾ 'ਤੇ ਕਰਮਚਾਰੀਆਂ ਦੀ ਤਨਖਾਹ 'ਚੋਂ ਪੀ.ਐੱਫ ਦੀ ਰਕਮ ਕੱਟਣ ਦਾ ਦੋਸ਼ ਹੈ ਪਰ ਇਹ ਰਕਮ ਆਪਣੇ ਪੀਐੱਫ ਖਾਤੇ 'ਚ ਜਮ੍ਹਾ ਨਹੀਂ ਕਰਵਾਈ ਗਈ। ਜਿਸ ਕਾਰਨ ਕਰੀਬ 24 ਲੱਖ ਰੁਪਏ ਦੀ ਠੱਗੀ ਹੋਈ।

ਇਹ ਵੀ ਪੜ੍ਹੋ : IND vs AUS ਸੀਰੀਜ਼ ਛੱਡ ਕੇ ਭਾਰਤ ਪਰਤਿਆ ਇਹ ਕ੍ਰਿਕਟਰ, ਸਭ ਨੂੰ ਕੀਤਾ ਹੈਰਾਨ

27 ਦਸੰਬਰ ਤੱਕ ਦਾ ਮਿਲਿਆ ਹੈ ਸਮਾਂ

ਰੌਬਿਨ ਉਥੱਪਾ ਨੂੰ 24 ਲੱਖ ਰੁਪਏ ਦਾ ਬਕਾਇਆ ਚੁਕਾਉਣ ਲਈ 27 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਉਹ ਇਹ ਰਕਮ ਅਦਾ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਫਿਲਹਾਲ ਉਥੱਪਾ ਆਪਣੇ ਪਰਿਵਾਰ ਨਾਲ ਦੁਬਈ 'ਚ ਸਮਾਂ ਬਿਤਾ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ

2007 ਵਿੱਚ ਟੀ-20 ਵਿਸ਼ਵ ਕੱਪ ਟੀਮ ਦਾ ਰਹੇ ਹਿੱਸਾ

ਰੌਬਿਨ ਉਥੱਪਾ 2007 ਵਿੱਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਫੀਲਡਿੰਗ ਕਾਰਨ ਉਸ ਨੇ ਕਈ ਮੌਕਿਆਂ 'ਤੇ ਟੀਮ ਲਈ ਅਹਿਮ ਯੋਗਦਾਨ ਪਾਇਆ ਅਤੇ ਟੀ-20 ਵਿਸ਼ਵ ਕੱਪ ਜਿੱਤਣ 'ਚ ਭੂਮਿਕਾ ਨਿਭਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News