ਵਿਰਾਟ ਕੋਹਲੀ ਨਾਲ World Cup ਖੇਡ ਚੁੱਕੇ ਕ੍ਰਿਕਟਰ ਨੇ ਦੂਜੀ ਵਾਰ ਲੈ ਲਿਆ ਸੰਨਿਆਸ

Saturday, Dec 14, 2024 - 05:10 PM (IST)

ਸਪੋਰਟਸ ਡੈਸਕ- ਪਾਕਿਸਤਾਨੀ ਟੀਮ ਫਿਲਹਾਲ ਤਿੰਨ ਟੀ20, ਇੰਨੇ ਹੀ ਵਨਡੇ ਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦੇ ਦੌਰੇ 'ਤੇ ਹੈ। ਦੱਖਣੀ ਅਫਰੀਕੀ ਦੌਰੇ ਦਰਮਿਆਨ ਹੀ ਪਾਕਿਸਤਾਨੀ ਫੈਨਜ਼ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਆਲਰਾਊਂਡਰ ਇਮਾਦ ਵਸੀਮ ਨੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਨਿੱਤਰੇ ਪਹਿਲਵਾਨ ਬਜਰੰਗ ਪੂਨੀਆ, ਕਿਹਾ- ਦੇਸ਼...

ਇਮਾਦ ਵਸੀਮ ਨੇ 13 ਮਹੀਨਿਆਂ 'ਚ ਦੂਜੀ ਵਾਰ ਸੰਨਿਆਸ ਲਿਆ ਹੈ। ਇਸ ਤੋਂ ਪਹਿਲਾਂ ਇਮਾਦ ਨੇ ਪਿਛਲੇ ਸਾਲ ਨਵੰਬਰ 'ਚ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਇਮਾਦ ਵਸੀਮ ਨੇ ਟੀ20 ਵਿਸ਼ਵ ਕੱਪ 2024 ਦੇ ਮੱਦੇਨਜ਼ਰ ਸੰਨਿਆਸ ਤੋਂ ਪਰਤਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ : 'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ

ਇਮਾਦ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਫੈਸਲੇ ਨਾਲ ਫੈਨਜ਼ ਨੂੰ ਜਾਣੂ ਕਰਵਾਇਆ। ਇਮਾਦ ਨੇ ਸਪੱਸ਼ਟ ਕੀਤਾ ਕਿ ਉਹ ਘਰੇਲੂ ਤੇ ਫ੍ਰੈਂਚਾਈਜ਼ੀ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਵਨਡੇ ਇੰਟਰਨੈਸ਼ਨਲ 'ਚ ਇਮਾਦ ਵਸੀਮ ਨੇ 986 ਦੌੜਾਂ ਬਣਾਉਣ ਦੇ ਇਲਾਵਾ 44 ਵਿਕਟਾਂ ਝਟਕਾਈਆਂ। ਜਦਕਿ ਟੀ20 ਇੰਟਰਨੈਸ਼ਨਲ 'ਚ ਵਸੀਮ ਦੇ ਨਾਂ 'ਤੇ 73 ਵਿਕਟਾਂ ਤੇ 554 ਦੌੜਾਂ ਦਰਜ ਹਨ। 

ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ

ਇਮਾਦ ਵਸੀਮ ਨੇ 2008 ਦੇ ਅੰਡਰ 19 ਵਰਲਡ ਕੱਪ 'ਚ ਪਾਕਿਸਤਾਨੀ ਟੀਮ ਦੀ ਕਪਤਾਨੀ ਕੀਤੀ ਸੀ। ਉਸ ਸਮੇਂ ਵਰਲਡ ਕੱਪ 'ਚ ਵਿਰਾਟ ਕੋਹਲੀ ਭਾਰਤੀ ਟੀਮ ਦੇ ਕਪਤਾਨ ਸਨ। ਉਦੋਂ ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਡੀਐੱਲ ਮੈਥਡ ਦੇ ਤਹਿਤ 12 ਦੌੜਾਂ ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਜਮਾਇਆ ਸੀ।

ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ

ਇਮਾਦ ਵਸੀਮ ਨੇ ਆਪਣਾ ਆਖਰੀ ਟੀ20 ਮੈਚ ਟੀ20 ਵਰਲਡ ਕੱਪ 'ਚ ਆਇਰਲੈਂਡ ਖਿਲਾਫ ਖੇਡਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News