ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ

Tuesday, Dec 10, 2024 - 12:42 PM (IST)

ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ

ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਦੀ ਅੱਜਕਲ ਸਿਹਤ ਦਰੁਸਤ ਨਹੀਂ ਹੈ। 52 ਸਾਲਾ ਕਾਂਬਲੀ ਨੂੰ ਠੀਕ ਢੰਗ ਨਾਲ ਤੁਰਨ 'ਚ ਮੁਸ਼ਕਲ ਹੁੰਦੀ ਹੈ। ਕਾਂਬਲੀ ਸ਼ਰਾਬ ਨਾਲ ਜੁੜੀ ਤੇ ਹੋਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹਾਲ ਹੀ 'ਚ ਕਾਂਬਲੀ ਆਪਣੇ ਕੋਚ ਰਮਾਕਾਂਤ ਆਚਰੇਕਰ ਦੀ ਯਾਦ 'ਚ ਆਯੋਜਿਤ ਇਕ ਪ੍ਰੋਗਰਾਮ ਦੇ ਦੌਰਾਨ ਦਿਸੇ। ਉਸ ਪ੍ਰੋਗਰਾਮ ਵਿਚ ਉਸ ਦੇ ਪੁਰਾਣੇ ਦੋਸਤ ਸਚਿਨ ਤੇਂਦੁਲਕਰ ਵੀ ਪੁੱਜੇ ਸਨ। ਉਦੋਂ ਸਚਿਨ ਨੇ ਕਾਂਬਲੀ ਨਾਲ ਮੁਲਾਕਾਤ ਕੀਤੀ। 1983 ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਕਾਂਬਲੀ ਦੀ ਮਦਦ ਕਰਨ ਨੂੰ ਤਿਆਰ ਹਨ। ਇਸ ਦੇ ਲਈ ਉਨ੍ਹਾਂ ਨੇ ਇਕ ਸ਼ਰਤ ਰੱਖੀ ਹੈ।

ਇਹ ਵੀ ਪੜ੍ਹੋ :ਗਿਲਕ੍ਰਿਸਟ ਨਾਲ ਇੰਝ ਮਸਤੀ ਕਰਨ ਲੱਗੇ ਪੰਤ, ਫਿਰ ਮਹਾਨ ਵਿਕਟਕੀਪਰ ਨੇ ਜੋ ਕੀਤਾ... ਵੀਡੀਓ ਹੋ ਗਈ ਵਾਇਰਲ

ਕਪਿਲ ਦੇਵ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਪਰ ਸਾਡੇ ਸਾਰਿਆਂ ਤੋਂ ਪਹਿਲਾਂ ਉਨ੍ਹਾਂ ਨੂੰ ਖੁਦ ਨੂੰ ਸਪੋਰਟ ਕਰਨਾ ਚਾਹੀਦਾ ਹੈ। ਕਪਿਲ ਦੇਵ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣਾ ਖਿਆਲ ਨਹੀਂ ਰੱਖ ਸਕਦਾ ਤਾਂ ਅਸੀਂ ਉਸ ਦਾ ਖਿਆਲ ਨਹੀਂ ਰੱਖ ਸਕਦੇ। ਅਸੀਂ ਦੇਖਿਆ ਹੈ ਉਸ ਦੀ ਹਾਲਤ ਨਾਲ ਸਾਰੇ ਕ੍ਰਿਕਟਰ ਦੁਖੀ ਹਨ। ਕਪਿਲ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਸ ਦੇ ਸਭ ਤੋਂ ਕਰੀਬੀ ਦੋਸਤ ਉਸ ਨੂੰ ਮਦਦ ਦਿਵਾਉਣ, ਤਾਂ ਜੋ ਉਹ ਖੁਦ ਦਾ ਖਿਆਲ ਰਖ ਸਕੇ ਤੇ ਰਿਹੈਬ 'ਚ ਵਾਪਸ ਜਾ ਸਕੇ। ਲੋਕਾਂ ਨੂੰ ਇਹ ਬੀਮਾਰੀ ਹੁੰਦੀ ਹੈ ਪਰ ਤੁਹਾਨੂੰ ਰਿਹੈਬ 'ਚ ਜਾਣਾ ਪੈਂਦਾ ਹੈ। 

ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ

ਕਾਂਬਲੀ ਨੇ ਭਾਰਤ ਲਈ 17 ਟੈਸਟ ਤੇ 104 ਵਨਡੇ ਇੰਟਰਨੈਸ਼ਨਲ ਮੁਕਾਬਲੇ ਖੇਡੇ ਹਨ। ਖੱਬੇ ਹੱਥ ਦੇ ਬੱਲੇਬਾਜ਼ ਕਾਂਬਲੀ ਨੇ ਟੈਸਟ 'ਚ 54.20 ਦੀ ਔਸਤ ਨਾਲ 1084 ਦੌੜਾਂ ਬਣਾਈਆਂ, ਜਿਸ 'ਚ ਚਾਰ ਸੈਂਕੜੇ ਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਜਦਕਿ ਵਨਡੇ ਇੰਟਰਨੈਸ਼ਨਲ 'ਚ ਉਨ੍ਹਾਂ ਨੇ 32.59 ਦੀ ਐਵਰੇਜ ਨਾਲ 2477 ਦੌੜਾਂ ਬਣਾਈਆਂ। ਵਨਡੇ 'ਚ ਕਾਂਬਲੀ ਨੇ 2 ਸੈਂਕੜੇ ਤੇ 14 ਅਰਧ ਸੈਂਕੜੇ ਬਣਾਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News