ਝੁੱਗੀ 'ਚੋਂ ਨਿਕਲ ਕੇ ਕਰੋੜਪਤੀ ਬਣ ਗਈ ਕੁੜੀ, ਕਿਸਮਤ ਨੂੰ ਕੋਸਣ ਵਾਲੇ ਪੜ੍ਹੋ ਸਿਮਰਨ ਦੇ ਸੰਘਰਸ਼ ਦੀ ਕਹਾਣੀ
Monday, Dec 16, 2024 - 01:20 PM (IST)
ਸਪੋਰਟਸ ਡੈਸਕ- ਵੀਮੈਂਸ ਪ੍ਰੀਮੀਅਰ ਲੀਗ (ਡਬਲਯੂਪੀਐੱਲ) 2025 ਦੀ ਨਿਲਾਮੀ ਬੈਂਗਲੁਰੂ 'ਚ ਐਤਵਾਰ (15 ਦਸੰਬਰ) ਨੂੰ ਹੋਈ। ਇਸ 'ਚ 5 ਟੀਮਾਂ ਨੇ ਕੁੱਲ 19 ਖਿਡਾਰੀ ਖਰੀਦੇ, ਜਿਨ੍ਹਾਂ 'ਤੇ ਕੁੱਲ 9.05 ਕਰੋੜ ਰੁਪਏ ਲੁਟਾਏ। 22 ਸਾਲ ਦੀ ਮਿਡਲ ਆਰਡਰ ਬੈਟਰ ਸਿਮਰਨ ਸ਼ੇਖ ਨਿਲਾਮੀ ਦੀ ਸਭ ਤੋਂ ਮਹਿੰਗੀ ਪਲੇਅਰ ਰਹੀ। ਉਸ ਨੂੰ ਗੁਜਰਾਤ ਜਾਇੰਟਸ ਨੇ 1.9 ਕਰੋੜ ਰੁਪਏ 'ਚ ਖਰੀਦਿਆ। ਸਿਮਰਨ ਲੈੱਗ ਸਪਿਨ ਵੀ ਕਰਦੀ ਹੈ।
ਇਹ ਵੀ ਪੜ੍ਹੋ : 'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ
ਸਿਮਰਨ ਨੇ ਇੱਥੇ ਤਕ ਪਹੁੰਚਣ ਲਈ ਕਾਫੀ ਸੰਘਰਸ਼ ਕੀਤਾ ਹੈ। ਉਹ ਮੁੰਬਈ ਦੀ ਧਾਰਾਵੀ ਝੁੱਗੀ ਤੋਂ ਨਿਕਲ ਕੇ ਇੱਥੋਂ ਤਕ ਪਹੁੰਚੀ ਹੈ। ਆਲਰਾਊਂਡਰ ਸਿਮਰਨ ਯੂਪੀ ਵਾਰੀਅਰਸ ਦਾ ਹਿੱਸਾ ਰਹਿ ਚੁੱਕੀ ਹੈ। ਸਿਮਰਨ ਧਾਰਾਵੀ ਦੀਆਂ ਗਲੀਆਂ 'ਚ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਸੀ। 15 ਸਾਲ ਦੀ ਉਮਰ ਤਕ ਕ੍ਰਿਕਟ ਨੂੰ ਲੈ ਕੇ ਜਨੂੰਨੀ ਹੋਈ। ਇਸ ਤੋਂ ਬਾਅਦ ਉਸ ਦਾ ਸਫਰ ਸ਼ੁਰੂ ਹੋਇਆ ਤੇ ਯੂਨਾਈਟਿਡ ਕਲੱਬ ਜੁਆਇਨ ਕੀਤਾ।
ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ
ਸਿਮਰਨ ਦੇ ਪਿਤਾ ਵਾਇਰਮੈਨ ਹਨ। ਉਸ ਦੀਆਂ 4 ਭੈਣਾਂ ਤੇ 7 ਭਰਾ ਹਨ। ਸਿਮਰਨ ਨੂੰ ਉਸ ਦੇ ਮਾਤਾ-ਪਿਤਾ ਨੇ ਕਾਫੀ ਸਪੋਰਟ ਕੀਤਾ। ਹੁਣ ਉਸ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਦਰਵਾਜ਼ੇ ਖੋਲਣ 'ਤੇ ਹੈ। ਸਿਮਰਨ ਨੇ ਲੋਕਲ ਟੂਰਨਾਮੈਂਟ 'ਚ ਦਮਦਾਰ ਖੇਡ ਦਿਖਾਈ। ਇੱਥੋਂ ਲੋਹਾ ਮਨਵਾਉਣ ਤੋਂ ਬਾਅਦ ਮੁੰਬਈ ਦੀ ਅੰਡਰ-19 ਟੀਮ 'ਚ ਐਂਟਰੀ ਕੀਤੀ। ਫਿਰ ਮਹਿਲਾ ਪ੍ਰੀਮੀਅਰ ਲੀਗ 'ਚ ਜਗ੍ਹਾ ਬਣਾਈ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਸਿਮਰਨ ਕੋਲ ਮਹਿਲਾ ਪ੍ਰੀਮੀਅਰਲ ਲੀਗ 'ਚ 9 ਮੈਚਾਂ ਦਾ ਅਨੁਭਵ ਹੈ। ਉਸ ਦੇ ਲਈ ਦਿੱਲੀ ਕੈਪੀਟਲਸ ਤੇ ਗੁਜਰਾਤ ਵਿਚਾਲੇ ਮੁਕਾਬਲਾ ਸੀ। ਆਖਰ 'ਚ ਗੁਜਰਾਤ ਨੇ ਬਾਜ਼ੀ ਮਾਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8