ਗਿਲੇਸਪੀ ਨੇ ਪਾਕਿਸਤਾਨ ਦੇ ਟੈਸਟ ਕੋਚ ਅਹੁਦੇ ਤੋਂ ਦਿੱਤਾ ਅਸਤੀਫਾ
Saturday, Dec 14, 2024 - 12:27 PM (IST)
ਲਾਹੌਰ– ਜੈਸਨ ਗਿਲੇਸਪੀ ਨੇ ਪਾਕਿਸਤਾਨ ਦੀ ਟੈਸਟ ਟੀਮ ਦੇ ਕੋਚ ਦੇ ਰੂਪ ਵਿਚ ਆਪਣੀ ਭੂਮਿਕਾ ਛੱਡ ਦਿੱਤੀ ਹੈ ਜਿਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਵੀਰਵਾਰ ਨੂੰ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੂੰ ਦੱਖਣੀ ਅਫਰੀਕਾ ਵਿਰੁੱਧ ਆਗਾਮੀ ਦੋ ਮੈਚਾਂ ਦੀ ਲੜੀ ਲਈ ਇਹ ਜ਼ਿੰਮੇਵਾਰੀ ਸੌਂਪੀ ਹੈ। ਪਾਕਿਸਤਾਨ 26 ਦਸੰਬਰ ਤੋਂ ਦੱਖਣੀ ਅਫਰੀਕਾ ਵਿਰੁੱਧ ਦੋ ਟੈਸਟ ਖੇਡੇਗਾ। ਟੀਮ ਟੈਸਟ ਤੋਂ ਪਹਿਲਾਂ ਸੀਮਤ ਓਵਰਾਂ ਦੀ ਲੜੀ ਲਈ ਦੱਖਣੀ ਅਫਰੀਕਾ ਵਿਚ ਹੀ ਹੈ।
ਆਕਿਬ ਮੌਜੂਦਾ ਸਮੇਂ ਵਿਚ ਪਾਕਿਸਤਾਨ ਦੀ ਸਫੈਦ ਗੇਂਦ ਦੀ ਟੀਮ ਦਾ ਵੀ ਅੰਤ੍ਰਿਮ ਕੋਚ ਹੈ। ਗਿਲੇਸਪੀ ਦਾ ਕਰਾਰ 2026 ਵਿਚ ਖਤਮ ਹੋਣ ਵਾਲਾ ਸੀ ਪਰ ਪੀ. ਸੀ. ਬੀ. ਵੱਲੋਂ ਟਿਮ ਨੀਲਸਨ ਦੇ ਕਰਾਰ ਦੀ ਸਮੀਖਿਆ ਨਾ ਕਰਨ ਤੋਂ ਬਾਅਦ ਉਸ ਨੇ ਅਸਤੀਫਾ ਦੇ ਦਿੱਤਾ। ਗਿਲੇਸਪੀ ਦੀ ਸਿਫਾਰਿਸ਼ ’ਤੇ ਨੀਲਸਨ ਨੂੰ ਟੀਮ ਦਾ ਹਾਈ ਪ੍ਰਫਾਰਮੈਂਸ ਕੋਚ ਨਿਯੁਕਤ ਕੀਤਾ ਗਿਆ ਸੀ। ਗਿਲੇਸਪੀ ਪੀ. ਸੀ. ਬੀ. ਦੇ ਉਸ ਫੈਸਲੇ ਤੋਂ ਵੀ ਨਾਰਾਜ਼ ਸੀ, ਜਿਸ ਵਿਚ ਉਸ ਤੋਂ ਟੀਮ ਚੋਣ ਤੇ ਪਿੱਚ ਦੀ ਤਿਆਰੀ ਵਿਚ ਸ਼ਾਮਲ ਹੋਣ ਵਰਗੀਆਂ ਸ਼ਕਤੀਆਂ ਵਾਪਸ ਲੈ ਲਈਆਂ ਗਈਆਂ ਸਨ।