ਅਜ਼ਾਰੇਂਕਾ ਇੰਡੀਅਨਸ ਵੇਲਸ ਦੇ ਦੂਜੇ ਦੌਰ ''ਚ, ਸੇਰੇਨਾ ਨਾਲ ਹੋਵੇਗਾ ਮੁਕਾਬਲਾ

Thursday, Mar 07, 2019 - 04:47 PM (IST)

ਅਜ਼ਾਰੇਂਕਾ ਇੰਡੀਅਨਸ ਵੇਲਸ ਦੇ ਦੂਜੇ ਦੌਰ ''ਚ, ਸੇਰੇਨਾ ਨਾਲ ਹੋਵੇਗਾ ਮੁਕਾਬਲਾ

ਵੇਲਸ— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਟੈਨਿਸ ਦੀਆਂ ਅਕਸਰ ਕਈ ਕੌਮਾਂਤਰੀ ਪ੍ਰਤੀਯੋਗਿਤਾਵਾਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਦੇ ਤਹਿਤ 2 ਵਾਰ ਦੀ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਬੁੱਧਵਾਰ ਨੂੰ ਇੱਥੇ ਵੇਰਾ ਲਾਪਕੋ ਨੂੰ ਹਰਾ ਕੇ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਦੁਨੀਆ ਦੀ ਸਾਬਕਾ ਇਕ ਖਿਡਾਰਨ ਅਜ਼ਾਰੇਂਕਾ ਨੇ ਸਿੱਧੇ ਸੈੱਟਾਂ 'ਚ 6-2, 6-3 ਨਾਲ ਜਿੱਤ ਦਰਜ ਕੀਤੀ। ਦੂਜੇ ਦੌਰ 'ਚ ਦੁਨੀਆ ਦੀ 48ਵੇਂ ਨੰਬਰ ਦੀ ਖਿਡਾਰਨ ਅਜ਼ਾਰੇਂਕਾ ਦਾ ਸਾਹਮਣਾ ਤਜਰਬੇਕਾਰ ਸੇਰੇਨਾ ਵਿਲੀਅਮਸਨ ਨਾਲ ਹੋਵੇਗਾ।


author

Tarsem Singh

Content Editor

Related News