ਨਾਈਜੀਰੀਆ, ਆਈਵਰੀ ਕੋਸਟ ਤੇ ਘਾਨਾ ਉਲਟਫੇਰ ਦੇ ਸ਼ਿਕਾਰ
Monday, Sep 23, 2019 - 08:19 PM (IST)

ਜੋਹਾਨਸਬਰਗ— ਘਾਨਾ, ਆਈਵਰੀ ਕੋਸਟ ਤੇ ਨਾਈਜੀਰੀਆ ਕੈਮਰੂਨ ਵਿਚ ਹੋਣ ਵਾਲੇ 2020 ਅਫਰੀਕਨ ਨੇਸ਼ਨਜ਼ ਫੁੱਟਬਾਲ ਚੈਂਪੀਅਨਸ਼ਿਪ ਦੇ ਆਖਰੀ ਕੁਆਲੀਫਾਇੰਗ ਦੌਰ ਦੇ ਪਹਿਲੇ ਗੇੜ ਵਿਚ ਉਲਟਫੇਰ ਦਾ ਸ਼ਿਕਾਰ ਹੋ ਗਏ। ਨਾਈਜੀਰੀਆ ਨੂੰ ਬੜ੍ਹਤ ਬਣਾਉਣ ਦੇ ਬਾਵਜੂਦ ਦੂਜੇ ਹਾਫ ਵਿਚ 3 ਗੋਲ ਗੁਆਉਣ ਕਾਰਨ ਟੋਗੋ ਵਿਰੁੱਧ 1-4 ਨਾਲ ਹਾਰ ਝੱਲਣੀ ਪਈ। ਆਈਵਰੀ ਕੋਸਟ ਨੂੰ ਨਾਈਜਰ ਵਿਰੁੱਧ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਘਾਨਾ ਨੂੰ ਇੰਜਰੀ ਟਾਈਮ ਵਿਚ ਕੀਤੇ ਗੋਲ ਕਾਰਨ ਬੁਰਕਿਨਾ ਫਾਸੋ ਵਿਰੁੱਧ 0-1 ਨਾਲ ਹਾਰ ਝੱਲਣੀ ਪਈ।
ਨੇਸ਼ਨਜ਼ ਚੈਂਪੀਅਨਸ਼ਿਪ 'ਚ ਟੀਮ ਦੀ ਪ੍ਰਤੀਨਿਧਤਾ ਉਹੀ ਖਿਡਾਰੀ ਕਰ ਸਕਦਾ ਹੈ, ਜਿਹੜਾ ਦੇਸ਼ ਵਿਚ ਜਨਮਿਆ ਹੋਵੇ, ਜਿਸ ਕਾਰਨ ਕਈ ਵੱਡੇ ਖਿਡਾਰੀ ਇਸ ਪ੍ਰਤੀਯੋਗਿਤਾ ਵਿਚ ਨਹੀਂ ਖੇਡ ਪਾ ਰਹੇ ਹਨ।