ਉਪ-ਰਾਸ਼ਟਰਪਤੀ ਨੇ ਰਾਸ਼ਟਰੀ ਖੇਡ ਪ੍ਰਤਿਭਾ ਖੋਜ ਪੋਰਟਲ ਕੀਤਾ ਲਾਂਚ

08/29/2017 12:48:23 AM

ਨਵੀਂ ਦਿੱਲੀ— ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਰਾਸ਼ਟਰੀ ਖੇਡ ਪ੍ਰਤਿਭਾ ਖੋਜ ਪੋਰਟਲ ਲਾਂਚ ਕੀਤਾ, ਜਿਹੜਾ ਦੇਸ਼ ਦੇ ਹਰੇਕ ਕੋਨੇ ਤੋਂ ਖੇਡ ਪ੍ਰਤਿਭਾ ਲੱਭਣ ਦੀ ਸਰਕਾਰ ਦੀ ਪਹਿਲ ਹੈ। 
ਇਸ ਪਹਿਲ ਤਹਿਤ ਕੋਈ ਵੀ ਬੱਚਾ ਜਾਂ ਉਸ ਦੇ ਮਾਤਾ-ਪਿਤਾ, ਟਰੇਨਰ ਜਾਂ ਕੋਚ ਉਸ ਦਾ ਬਾਇਓਡਾਟਾ ਜਾਂ ਵੀਡੀਓ ਪੋਰਟਲ 'ਤੇ ਅਪਲੋਡ ਕਰ ਸਕਦੇ ਹਨ। ਖੇਡ ਮੰਤਰਾਲਾ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਚੁਣੇਗਾ ਤੇ ਉਨ੍ਹਾਂ ਨੂੰ ਭਾਰਤੀ ਖੇਡ ਅਥਾਰਟੀ ਦੇ ਕੇਂਦਰਾਂ 'ਚ ਟ੍ਰੇਨਿੰਗ ਦੇਵੇਗਾ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਆਪਣੇ 'ਮਨ ਕੀ ਬਾਤ' ਰੇਡੀਓ ਪ੍ਰੋਗਰਾਮ ਵਿਚ ਪੋਰਟਲ ਦੇ ਲਾਂਚ ਦਾ ਜ਼ਿਕਰ ਕੀਤਾ ਸੀ।


Related News