ਵੀਨਸ ਨੇ ਕਵੀਤੋਵਾ ਨੂੰ ਹਰਾਇਆ, ਸੈਮੀਫਾਈਨਲ ''ਚ ਸਾਹਮਣਾ ਸਟੀਫੇਂਸ ਨਾਲ

Wednesday, Sep 06, 2017 - 01:39 PM (IST)

ਨਿਊਯਾਰਕ— 7 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਵੀਨਸ ਵਿਲੀਅਮਸ ਨੇ ਅਮਰੀਕੀ ਓਪਨ 'ਚ ਪੇਤਰਾ ਕਵੀਤੋਵਾ ਨੂੰ 6-3, 3-6, 7-6 ਨਾਲ ਹਰਾਇਆ। ਹੁਣ ਅਮਰੀਕਾ ਦੀ ਨੌਵਾਂ ਦਰਜਾ ਪ੍ਰਾਪਤ ਵੀਨਸ ਦਾ ਸਾਹਮਣਾ 83ਵੀਂ ਰੈਂਕਿੰਗ ਵਾਲੀ ਹਮਵਤਨ ਸਲੋਏਨੇ ਸਟੀਫੇਂਸ ਨਾਲ ਹੋਵੇਗਾ। ਖੱਬੇ ਪੈਰ 'ਚ ਸੱਟ ਦੇ ਕਾਰਨ 11 ਮਹੀਨੇ ਕੋਰਟ ਤੋਂ ਦੂਰ ਰਹੀ ਸਟੀਫੇਂਸ ਨੇ ਲਾਟਵੀਆ ਦੀ 16ਵਾਂ ਦਰਜਾ ਪ੍ਰਾਪਤ ਅਨਾਸਤਾਸੀਆ ਸੇਵਾਸਤੋਵਾ ਨੂੰ 6-3, 3-6, 7-6 ਨਾਲ ਹਰਾਇਆ।

ਵੀਨਸ ਇਸ ਜਿੱਤ ਦੇ ਨਾਲ ਜਨਵਰੀ 2011 ਦੇ ਬਾਅਦ ਪਹਿਲੀ ਵਾਰ ਚੋਟੀ ਦੇ ਪੰਜ 'ਚ ਪਹੁੰਚ ਜਾਵੇਗੀ। ਵੀਨਸ ਮਾਰਤਿਨਾ ਨਵਰਾਤੀਲੋਵਾ ਦੇ ਬਾਅਦ ਗ੍ਰੈਂਡ ਸਲੈਮ ਫਾਈਨਲ 'ਚ ਪਹੁੰਚਣ ਵਾਲੀ ਸਭ ਤੋਂ ਵੱਧ ਉਮਰ ਦੀ ਖਿਡਾਰਨ ਬਣ ਗਈ ਹੈ। ਉਹ ਇਸ ਸਾਲ ਆਸਟਰੇਲੀਆਈ ਓਪਨ ਅਤੇ ਵਿੰਬਲਡਨ 'ਚ ਉਪ ਜੇਤੂ ਰਹੀ ਅਤੇ 2002 ਦੇ ਬਾਅਦ ਪਹਿਲੀ ਵਾਰ ਤਿੰਨ ਗ੍ਰੈਂਡਸਲੈਮ ਫਾਈਨਲ 'ਚ ਪਹੁੰਚ ਸਕਦੀ ਹੈ। ਅਮਰੀਕਾ ਦੀ ਮੇਡਿਸਨ ਕੀ ਅਤੇ ਕੋਕੋ ਵਾਂਡੇਰਵੇਗੇ ਜੇਕਰ ਜਿੱਤ ਜਾਂਦੀਆਂ ਹਨ ਤਾਂ 1981 ਦੇ ਬਾਅਦ ਪਹਿਲੀ ਵਾਰ ਸੈਮੀਫਾਈਨਲ 'ਚ ਸਾਰੇ ਅਮਰੀਕੀ ਹੋਣਗੇ।

ਪੁਰਸ਼ ਵਰਗ 'ਚ ਸਪੇਨ ਦੇ 12ਵਾਂ ਦਰਜਾ ਪ੍ਰਾਪਤ ਪਾਬਲੋ ਕਾਰੇਨੋ ਬਸਟਾ ਨੇ ਅਰਜਨਟੀਨਾ ਦੇ 29ਵਾਂ ਦਰਜਾ ਪ੍ਰਾਪਤ ਡਿਏਗੋ ਸ਼ਾਤਰਜਮੈਨ ਨੂੰ 6-4, 6-4, 6-2 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਅਤੇ ਅਮਰੀਕਾ ਦੇ ਸੈਮ ਕਵੈਰੀ ਦੇ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਜਦਕਿ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਸੈਮੀਫਾਈਨਲ ਦੀ ਟੱਕਰ ਤੋਂ ਇਕ-ਇਕ ਜਿੱਤ ਦੂਰ ਹਨ।


Related News