ਏਸ਼ੇਜ ’ਚ ਪਰਿਵਾਰ ਨਾਲ ਨਹੀਂ ਲਿਜਾਣ ਦੀ ਸੰਭਾਵਨਾ ’ਤੇ ਵਰ੍ਹੇ ਵਾਨ, ਪੀਟਰਸਨ
Wednesday, Jun 23, 2021 - 08:27 PM (IST)
ਲੰਡਨ- ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਕੋਰੋਨਾ ਪ੍ਰੋਟੋਕਾਲ ਕਾਰਨ ਜੇਕਰ ਖਿਡਾਰੀਆਂ ਨੂੰ ਆਸਟਰੇਲੀਆ ਦੇ 4 ਮਹੀਨੇ ਲੰਮੇ ਦੌਰੇ ’ਤੇ ਪਰਿਵਾਰ ਨਾਲ ਲਿਜਾਣ ਦੀ ਆਗਿਆ ਨਹੀਂ ਮਿਲਦੀ ਹੈ ਤਾਂ ਏਸ਼ੇਜ ਸੀਰੀਜ਼ ਰੱਦ ਹੋ ਜਾਣੀ ਚਾਹੀਦੀ ਹੈ। ਬ੍ਰਿਟੀਸ਼ ਮੀਡੀਆ ਦੀ ਰਿਪੋਰਟ ਅਨੁਸਾਰ ਅਜਿਹੀ ਸੰਭਾਵਨਾ ਹੈ ਕਿ ਇੰਗਲੈਡ ਦੇ ਖਿਡਾਰੀਆਂ ਨੂੰ 8 ਦਸੰਬਰ ਤੋਂ ਸ਼ੁਰੂ ਹੋ ਰਹੀ ਏਸ਼ੇਜ ਕ੍ਰਿਕਟ ਸੀਰੀਜ਼ ’ਚ ਪਰਿਵਾਰ ਨੂੰ ਨਾਲ ਲਿਜਾਣ ਦੀ ਆਗਿਆ ਨਹੀਂ ਮਿਲੀ।
ਇਹ ਖ਼ਬਰ ਪੜ੍ਹੋ- ਯੂਰੋ-2020 : ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ
ਵਾਨ ਨੇ ਟਵੀਟ ਕੀਤਾ,‘‘ਅਜਿਹੀ ਰਿਪੋਰਟ ਅੱਜ ਪੜ੍ਹੀ ਕਿ ਏਸ਼ੇਜ ਸੀਰੀਜ਼ ਲਈ ਸ਼ਾਇਦ ਇੰਗਲੈਂਡ ਦੇ ਕ੍ਰਿਕਟਰ ਆਪਣਾ ਪਰਿਵਾਰ ਨਹੀਂ ਲੈ ਜਾ ਸਕਣਗੇ। ਅਜਿਹਾ ਹੈ ਤਾਂ ਸੀਰੀਜ਼ ਰੱਦ ਕਰ ਦੇਣੀ ਚਾਹੀਦੀ ਹੈ। ਚਾਰ ਮਹੀਨੇ ਪਰਿਵਾਰ ਤੋਂ ਦੂਰ ਰਹਿਣਾ ਕਦੇ ਵੀ ਮੰਨਣਯੋਗ ਨਹੀਂ ਹੈ।’’ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਕਿਹਾ ਕਿ ਜੇਕਰ ਅਜਿਹੀਆਂ ਪਾਬੰਦੀਆਂ ’ਚ ਖਿਡਾਰੀ ਨਾ ਖੇਡਣ ਦਾ ਫੈਸਲਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਦੋਸ਼ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਇਸ ਏਸ਼ੇਜ ਸੀਰੀਜ਼ ਤੋਂ ਇੰਗਲੈਂਡ ਦਾ ਕੋਈ ਕ੍ਰਿਕਟਰ ਨਾਮ ਵਾਪਸ ਲੈਂਦਾ ਹੈ ਤਾਂ ਉਸ ਨੂੰ ਮੇਰਾ ਪੂਰਾ ਸਮਰਥਨ ਹੈ। ਚਾਰ ਮਹੀਨੇ ਪਰਿਵਾਰ ਤੋਂ ਦੂਰ ਰਹਿਣਾ। ਪਰਿਵਾਰ ਖਿਡਾਰੀ ਲਈ ਸਭ ਤੋਂ ਅਹਿਮ ਹੈ ਅਤੇ ਮੌਜੂਦਾ ਮਾਹੌਲ ’ਚ ਤਾਂ ਹੋਰ ਜ਼ਿਆਦਾ।’’ ਕ੍ਰਿਕਟ ਆਸਟਰੇਲੀਆ ਨੇ ਹਾਲਾਂਕਿ ਕਿਹਾ ਕਿ ਇਸ ਮਸਲੇ ਦਾ ਹੱਲ ਕੱਢਿਆ ਜਾ ਰਿਹਾ ਹੈ ਕਿਉਂਕਿ ਟੂਰਨਾਮੈਂਟ ਬਹੁਤ ਦੂਰ ਹੈ। ਇੰਗਲੈਂਡ ਦੇ ਕ੍ਰਿਕਟਰ ਬੰਗਲਾਦੇਸ਼ ਅਤੇ ਪਾਕਿਸਤਾਨ ਦੌਰੇ 'ਤੇ ਪਰਿਵਾਰ ਨੂੰ ਨਾਲ ਨਹੀਂ ਲੈ ਕੇ ਜਾਣਗੇ। ਇਸ ਤੋਂ ਬਾਅਦ ਅਕਤੂਬਰ 'ਚ ਟੀ-20 ਵਿਸ਼ਵ ਕੱਪ ਹੋਣਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।