Valentine Day Special : ਜਾਣੋ ਇਨ੍ਹਾਂ ਭਾਰਤੀ ਕ੍ਰਿਕਟਰਾਂ ਦੀ ਦਿਲਚਸਪ ਲਵ ਸਟੋਰੀਜ਼ ਬਾਰੇ

2/14/2020 11:35:15 AM

ਸਪੋਰਟਸ ਡੈਸਕ— ਜਦੋਂ ਤੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਵਿਆਹ ਹੋਇਆ ਹੈ, ਉਦੋਂ ਤੋਂ ਵੈਲੇਨਟਾਈਨ ਡੇ ਹਰ ਕ੍ਰਿਕਟਰ ਲਈ ਖਾਸ ਹੋ ਗਿਆ ਹੈ। ਇਸ ਖਾਸ ਦਿਨ ਪਿਛਲੇ ਸਾਲ ਭਾਰਤ ਦੇ ਟਾਪ ਕ੍ਰਿਕਟਰ ਆਪਣੀਆਂ ਗਰਲਫ੍ਰੈਂਡ ਅਤੇ ਪਤਨੀਆਂ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਏ ਹਨ। ਵੈਲੇਨਟਾਈਨ ਡੇ 'ਤੇ ਆਓ ਤੁਹਾਨੂੰ ਦਸਦੇ ਹਾਂ ਭਾਰਤ ਦੇ ਟਾਪ ਕ੍ਰਿਕਟਰਾਂ ਦੀ ਲਵ ਸਟੋਰੀਜ਼ ਜੋ ਕਿ ਬਾਲੀਵੁੱਡ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ।
PunjabKesari
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ
ਵਿਰਾਟ ਅਤੇ ਅਨੁਸ਼ਕਾ ਪਹਿਲੀ ਵਾਰ ਇਕ ਸ਼ੈਂਪੂ ਐਡ 'ਤੇ ਮਿਲੇ ਸਨ। ਵਿਰਾਟ ਨੇ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਅਨੁਸ਼ਕਾ ਨੂੰ ਮਿਲਣ ਤੋਂ ਪਹਿਲਾਂ ਉਹ ਥੋੜ੍ਹਾ ਨਵਰਸ ਸਨ। ਇਸ ਲਈ ਉਨ੍ਹਾਂ ਨੇ ਸੋਚਿਆ ਕਿ ਜਦੋਂ ਉਹ ਸਾਹਮਣੇ ਆਵੇਗੀ ਤਾਂ ਕੂਲ ਐਟੀਚਿਊਡ ਰੱਖਣਗੇ। ਸ਼ੂਟ ਸ਼ੁਰੂ ਹੋਇਆ ਤਾਂ ਕੋਹਲੀ ਨੇ ਮਾਹੌਲ ਕੂਲ ਰਖਣ ਲਈ ਅਨੁਸ਼ਕਾ ਦੇ ਕਦ 'ਤੇ ਕੁਮੈਂਟ ਕਰ ਦਿੱਤਾ। ਅਨੁਸ਼ਕਾ ਕਦ 'ਚ ਕੋਹਲੀ ਤੋਂ ਲੰਬੀ ਸੀ ਪਰ ਅਨੁਸ਼ਕਾ ਨੇ ਇਸ ਕੁਮੈਂਟ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ। ਗੱਲਬਾਤ ਕਰਨ 'ਤੇ ਜਦੋਂ ਅਨੁਸ਼ਕਾ ਨੇ ਕਿਹਾ ਕਿ ਪ੍ਰੋਫੈਸ਼ਨਲ ਹੁੰਦੇ ਹੋਏ ਤੁਸੀਂ ਇਨ੍ਹਾਂ ਸਭ ਗੱਲਾਂ 'ਤੇ ਧਿਆਨ ਨਹੀਂ ਦੇ ਸਕਦੇ। ਅਨੁਸ਼ਕਾ ਦੀ ਇਹ ਗੱਲ ਵਿਰਾਟ ਨੂੰ ਚੰਗੀ ਲੱਗੀ। ਇਸ ਤੋਂ ਬਾਅਦ ਉਹ ਲਗਾਤਾਰ ਅਨੁਸ਼ਕਾ ਦੇ ਨਾਲ ਟਚ 'ਚ ਰਹੇ। ਆਖਰਕਾਰ ਦੋਹਾਂ ਨੇ 2017 'ਚ ਵਿਆਹ ਕਰਾ ਲਿਆ।
PunjabKesari
ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ
ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਭਾਰਤੀ ਮੂਲ ਦੀ ਆਸਟਰੇਲੀਆਈ ਨਾਗਰਿਕ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ। ਆਇਸ਼ਾ ਨਾਲ ਪਹਿਲੀ ਮੁਲਾਕਾਤ ਦੇ ਬਾਰੇ ਧਵਨ ਨੇ ਹੀ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਪਹਿਲੀ ਵਾਰ ਆਇਸ਼ਾ ਨੂੰ ਉਨ੍ਹਾਂ ਨੇ ਫੇਸਬੁੱਕ 'ਤੇ ਦੇਖਿਆ ਸੀ। ਧਵਨ ਨੇ ਕਿਹਾ ਕਿ ਉਹ ਆਪਣੇ ਕਮਰੇ 'ਚ ਸਨ। ਹਰਭਜਨ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਐੱਫ. ਬੀ. 'ਤੇ ਸਰਚ ਕਰਦੇ ਹੋਏ ਆਇਸ਼ਾ ਦੀ ਤਸਵੀਰ ਸਾਹਮਣੇ ਆਈ। ਮੈਨੂੰ ਆਇਸ਼ਾ ਦੀ ਪਰਸਨੈਲਿਟੀ ਚੰਗੀ ਲੱਗੀ। ਮੈਂ ਮੈਸੇਜ ਕੀਤਾ ਤਾਂ ਉਨ੍ਹਾਂ ਨੇ ਰਿਪਲਾਈ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਮਿਲੇ। ਥੋੜ੍ਹੇ ਹੀ ਦਿਨਾਂ 'ਚ ਸਾਨੂੰ ਪਤਾ ਲੱਗਾ ਕਿ ਸਾਡਾ ਰਿਸ਼ਤਾ ਬਹੁਤ ਲੰਬਾ ਜਾਣ ਵਾਲਾ ਹੈ। ਆਇਸ਼ਾ ਤਲਾਕਸ਼ੁਦਾ ਸੀ। ਉਸ ਦੇ ਦੋ ਬੱਚੇ ਪਹਿਲਾਂ ਤੋਂ ਹੀ ਸਨ ਪਰ ਇਸ ਦੇ ਬਾਵਜੂਦ ਧਵਨ ਨੇ ਆਇਸ਼ਾ ਨਾਲ ਰਿਸ਼ਤਾ ਬਰਕਰਾਰ ਰਖਿਆ।
PunjabKesari
ਰੋਹਿਤ ਸ਼ਰਮਾ ਅਤੇ ਰਿਤਿਕਾ ਸਜਦੇਹ
ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਆਪਣੀ ਮੈਨੇਜਰ ਰਿਤਿਕਾ ਸਜਦੇਹ ਨੂੰ ਦਿਲ ਦੇ ਬੈਠੇ ਸਨ। ਦਰਅਸਲ, ਰੋਹਿਤ ਯੁਵਰਾਜ ਰਾਹੀਂ ਰਿਤਿਕਾ ਨੂੰ ਮਿਲੇ ਸਨ। ਰਿਤਿਕਾ ਲੰਬੇ ਸਮੇਂ ਤੋਂ ਰੋਹਿਤ ਦੇ ਨਾਲ ਬਤੌਰ ਮੈਨੇਜਰ ਜੁੜੀ ਰਹੀ। ਇਸ ਦੌਰਾਨ ਰੋਹਿਤ ਨੂੰ ਲੱਗਾ ਕਿ ਰਿਤਿਕਾ ਹੀ ਉਹ ਕੁੜੀ ਹੈ ਜਿਸ ਦੇ ਨਾਲ ਉਹ ਸਾਰੀ ਜ਼ਿੰਦਗੀ ਗੁਜ਼ਾਰ ਸਕਦੇ ਹਨ। ਇਸ ਦੇ ਲਈ ਰੋਹਿਤ ਆਈ. ਪੀ. ਐੱਲ. ਦੇ ਦੌਰਾਨ ਰਿਤਿਕਾ ਨੂੰ ਉਸੇ ਗ੍ਰਾਊਂਡ 'ਤੇ ਲੈ ਗਏ ਜਿੱਥੇ ਉਹ ਬਚਪਨ 'ਚ ਪ੍ਰੈਕਟਿਸ ਕਰਦੇ ਸਨ। ਇੱਥੇ ਉਨ੍ਹਾਂ ਨੇ ਰਿਤਿਕਾ ਨੂੰ ਪ੍ਰਪੋਜ਼ ਕੀਤਾ। ਰੀਤਿਕਾ ਨੇ ਵੀ ਹਾਂ ਕਰ ਦਿੱਤੀ। ਹੁਣ ਰਿਤਿਕਾ ਅਕਸਰ ਰੋਹਿਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਗਵਾਹ ਬਣਨ ਲਈ ਸਟੇਡੀਅਮ 'ਚ ਮੌਜੂਦ ਰਹਿੰਦੀ ਹੈ।
PunjabKesari
ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ
ਧੋਨੀ ਅਤੇ ਸਾਕਸ਼ੀ ਦੇ ਪਿਤਾ ਇਕ ਹੀ ਕੰਪਨੀ 'ਚ ਕੰਮ ਕਰਦੇ ਸਨ। ਅਜਿਹੇ 'ਚ ਦੋਹਾਂ ਦੀ ਚੰਗੀ ਜਾਣ-ਪਛਾਣ ਸੀ। ਪਰ ਇਕ ਦਿਨ ਜਦੋਂ ਸਾਕਸ਼ੀ ਦੇ ਪਿਤਾ ਦਾ ਕਿਤੇ ਹੋਰ ਟਰਾਂਸਫਰ ਹੋ ਗਿਆ ਤਾਂ ਉਹ ਲੰਬੇ ਸਮੇਂ ਤਕ ਇਕ-ਦੂਜੇ ਨੂੰ ਨਹੀਂ ਮਿਲੇ। ਇਸ ਵਿਚਾਲੇ ਧੋਨੀ ਨੇ ਬਤੌਰ ਕ੍ਰਿਕਟਰ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹਣਾ ਸ਼ੁਰੂ ਕਰ ਦਿੱਤਾ। 2007 'ਚ ਜਦੋਂ ਉਹ ਇਕ ਮੈਚ ਦੇ ਸਿਲਸਿਲੇ 'ਚ ਤਾਜ 'ਚ ਰੁਕੇ ਤਾਂ ਉੱਥੇ ਸਾਕਸ਼ੀ ਬਤੌਰ ਐੱਚ. ਆਰ. ਇੰਟਰਸ਼ਿਪ ਕਰ ਰਹੀ ਸੀ। ਸਾਕਸ਼ੀ ਆਪਣੇ ਮੈਨੇਜਰ ਦੇ ਨਾਲ ਧੋਨੀ ਨੂੰ ਮਿਲੀ। ਦੋਵੇਂ ਇਕ ਦੂਜੇ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਨੰਬਰ ਲਏ ਗਏ। ਇਸ ਤੋਂ ਬਾਅਦ ਧੋਨੀ ਅਤੇ ਸਾਕਸ਼ੀ ਰਿਲੇਸ਼ਨਸ਼ਿਪ 'ਚ ਆ ਗਏ। ਛੇਤੀ ਹੀ ਉਨ੍ਹਾਂ ਦਾ ਵਿਆਹ ਵੀ ਹੋ ਗਿਆ।
PunjabKesari
ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੋਨਕੋਵਿਕ
ਹਾਰਦਿਕ ਨੇ ਸਾਲ ਦੇ ਪਹਿਲੇ ਹੀ ਦਿਨ ਮਾਡਲ ਨਤਾਸ਼ਾ ਸਟੋਨਕੋਵਿਕ ਦੇ ਨਾਲ ਮੰਗਣੀ ਕੀਤੀ। ਦੱਸਿਆ ਜਾਂਦਾ ਹੈ ਕਿ ਹਾਰਦਿਕ ਪਹਿਲੀ ਵਾਰ ਨਤਾਸ਼ਾ ਨੂੰ ਇਕ ਪਾਰਟੀ 'ਚ ਮਿਲੇ ਸਨ। ਨਤਾਸ਼ਾ ਨੂੰ ਹਾਰਦਿਕ ਦਾ ਬੇਬਾਕ ਸੁਭਾਅ ਪਸੰਦ ਆਇਆ। ਦੋਵੇਂ ਲੰਬੇ ਸਮੇਂ ਤਕ ਡੇਟਿੰਗ ਕਰਦੇ ਰਹੇ ਪਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਆਖ਼ਰ ਜਦੋਂ ਹਾਰਦਿਕ ਨੇ ਇਕ ਫੈਮਿਲੀ ਫੰਕਸ਼ਨ 'ਚ ਆਪਣੀ ਭਾਭੀ ਪੰਖੁੜੀ (ਕਰੁਣਾਲ ਪੰਡਯਾ ਦੀ ਪਤਨੀ) ਨਾਲ ਨਤਾਸ਼ਾ ਦੀ ਮੁਲਾਕਾਤ ਕਰਾਈ ਤਾਂ ਸਾਰਾ ਮਾਮਲਾ ਬਾਹਰ ਆ ਗਿਆ। ਹਾਲਾਂਕਿ ਨਵੇਂ ਸਾਲ ਤੋਂ ਪਹਿਲਾਂ ਕਿਸੇ ਨੂੰ ਖ਼ਬਰ ਨਹੀਂ ਸੀ ਕਿ ਉਹ ਦੋਵੇਂ ਮੰਗਣੀ ਕਰ ਲੈਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

This news is Edited By Tarsem Singh