ਧੀ ਦੀ ਮੌਤ ਦਾ ਸੁਣ ਰੋਂਦਿਆਂ ਬੋਲੀ ਮਾਂ "ਹਾਏ ਮੇਰੀ ਸ਼ਿਵੂ, ਮੈਨੂੰ ਇਕ ਵਾਰ ਮਿਲ ਜਾ ਪੁੱਤ...", ਭੈਣ ਨੇ ਵੀ ਕੀਤੇ ਖ਼ੁਲਾ
Monday, Feb 09, 2026 - 02:46 PM (IST)
ਤਰਨਤਾਰਨ (ਜ. ਬ, ਵੈੱਬ ਡੈਸਕ)- ਤਰਨਤਾਰਨ ਵਿਖੇ ਸਥਿਤ ਲਾਅ ਕਾਲਜ ਵਿਚ ਵਿਦਿਆਰਥੀ ਨੇ ਕਲਾਸ ਰੂਮ ਵਿਚ ਦਾਖ਼ਲ ਹੋ ਕੇ ਵਿਦਿਆਰਥਣ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਇਸ ਦੇ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਘਟਨਾ ਦੀ ਲਾਈਵ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਵਾਰਦਾਤ ਮਗਰੋਂ ਕੁੜੀ ਦਾ ਪਰਿਵਾਰ ਕਾਲਜ ਪਹੁੰਚਿਆ, ਜਿੱਥੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਗਿਆ। ਧਾਹਾਂ ਮਾਰ-ਮਾਰ ਰੋਂਦੀ ਮਾਂ ਦਾ ਹਾਲ ਵੇਖ ਨਹੀਂ ਹੁੰਦਾ ਸੀ। ਧੀ ਦੀ ਮੌਤ ਦਾ ਸੁਣ ਕੇ ਜ਼ਿੰਦਾ ਲਾਸ਼ ਬਣੀ ਮਾਂ ਧਾਹਾਂ ਮਾਰ-ਮਾਰ ਕੇ ਰੋਂਦਿਆਂ ਧੀ ਨੂੰ ਆਵਾਜ਼ਾਂ ਮਾਰ ਰਹੀ ਸੀ। ਰੋਂਦੀ ਮਾਂ ਬੋਲਦੀ ਰਹੀ ਹਾਏ ਮੇਰੀ ਸ਼ਿਵੂ, ਇਕ ਵਾਰ ਮਿਲ ਜਾ ਪੁੱਤ...। ਮੇਰੀ ਸ਼ਿਵੂ ਕਿੱਥੇ ਆ...ਮੇਰੀ ਸ਼ਿਵੂ ਨੂੰ ਬੁਲਾ ਦਿਓ। ਮਾਂ ਦਾ ਹਾਲ ਵੇਖ ਹਰ ਕਿਸੇ ਦੀਆਂ ਅੱਖਾਂ ਵਿਚੋਂ ਹੰਝੂ ਨਿਕਲ ਰਹੇ ਸਨ।

ਇਹ ਵੀ ਪੜ੍ਹੋ: ਮੁਅੱਤਲ 2 ਸੀਨੀਅਰ IPS ਅਧਿਕਾਰੀਆਂ ਦੀ ਚਾਰਜਸ਼ੀਟ ਜਨਤਕ ਕਰੇ 'ਆਪ' ਸਰਕਾਰ : ਸੁਖਜਿੰਦਰ ਰੰਧਾਵਾ

ਕੁੜੀ ਦੀ ਭੈਣ ਦਾ ਖ਼ੁਲਾਸਾ, ਘਰ Propose ਕਰਨ ਆਇਆ ਸੀ ਮੁੰਡਾ, ਭੈਣ ਨੇ ਕੀਤਾ ਸੀ ਮਨ੍ਹਾ
ਮ੍ਰਿਤਕ ਸੰਦੀਪ ਦੀ ਵੱਡੀ ਭੈਣ ਨੇ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਸੰਦੀਪ ਨੂੰ ਉਸ ਦੀ ਕਲਾਸ ਦਾ ਮੁੰਡਾ ਪ੍ਰਿੰਸ ਪਰਪੋਜ਼ ਕਰਨ ਲਈ ਘਰ ਵੀ ਗਿਆ ਅਤੇ ਉਸ ਦੀ ਭੈਣ ਨੇ ਫਰੈਂਡਸ਼ਿਪ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਪਰਪੋਜ਼ ਲਈ ਗਏ ਮੁੰਡੇ ਨੂੰ ਸੰਦੀਪ ਨੇ ਕਿਹਾ ਸੀ ਕਿ ਉਸ ਨੂੰ ਸਿਰਫ਼ ਆਪਣੀ ਪੜ੍ਹਾਈ ਨਾਲ ਮਤਲਬ ਹੈ। ਅੱਜ ਕਲਾਸ ਰੂਮ ਵਿਚ ਝਗੜੇ ਦੌਰਾਨ ਮੁੰਡੇ ਨੇ ਗੁੱਸੇ ਵਿਚ ਆ ਕੇ ਪਿਸਤੌਲ ਕੱਢ ਲਈ ਭੈਣ ਨੂੰ ਗੋਲ਼ੀ ਮਾਰ ਦਿੱਤੀ। ਉਸ ਨੇ ਦੱਸਿਆ ਕਿ ਕਾਲਜ ਵਿਚ ਸਕਿਓਰਿਟੀ ਤੱਕ ਨਹੀਂ ਹੈ। ਪ੍ਰਿੰਸੀਪਲ ਕਾਲਜ ਵਿਚ ਕੋਈ ਮੌਜੂਦ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
