ਆਸਟਰੇਲੀਆਈ ਟੈਸਟ ਕ੍ਰਿਕਟਰ ਉਸਮਾਨ ਖਵਾਜਾ ਦਾ ਭਰਾ ਫਿਰ ਗ੍ਰਿਫਤਾਰ

Friday, Dec 28, 2018 - 12:17 PM (IST)

ਆਸਟਰੇਲੀਆਈ ਟੈਸਟ ਕ੍ਰਿਕਟਰ ਉਸਮਾਨ ਖਵਾਜਾ ਦਾ ਭਰਾ ਫਿਰ ਗ੍ਰਿਫਤਾਰ

ਸਿਡਨੀ— ਆਸਟਰੇਲੀਆਈ ਟੈਸਟ ਕ੍ਰਿਕਟਰ ਉਸਮਾਨ ਖਵਾਜਾ ਦੇ ਭਰਾ 'ਤੇ ਸ਼ੁੱਕਰਵਾਰ ਨੂੰ ਉਸ ਮਾਮਲੇ 'ਚ ਇਕ ਗਵਾਹ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ ਕਰਨ ਦਾ ਦੋਸ਼ ਲਾਇਆ ਗਿਆ, ਜਿਸ 'ਚ ਉਸ ਨੇ ਪ੍ਰੇਮ ਤਿਕੋਣ ਦੇ ਆਪਣੇ ਵਿਰੋਧੀ ਨੂੰ ਕਥਿਤ ਤੌਰ 'ਤੇ ਇਕ ਫਰਜ਼ੀ ਅੱਤਵਾਦੀ ਸਾਜ਼ਿਸ਼ 'ਚ ਫਸਾਇਆ ਸੀ। ਅਰਸਲਾਨ ਖਵਾਜਾ ਨੂੰ ਦਸੰਬਰ ਦੇ ਸ਼ੁਰੂ 'ਚ ਜਾਲਸਾਜ਼ੀ ਅਤੇ ਨਿਆਂ 'ਚ ਵਿਘਨ ਪਾਉਣ ਦੇ ਦੋਸ਼ 'ਚ ਸਿਡਨੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਅਤੇ ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਸੀ।

ਨਿਊ ਸਾਊਥ ਵੇਲਸ ਪੁਲਸ ਦੀ ਬੁਲਾਰਨ ਨੇ ਏ.ਐੱਫ.ਪੀ. ਨੂੰ ਕਿਹਾ ਕਿ ਉਸ ਨੂੰ ਅੱਤਵਾਦੀ ਰੋਕੂ ਜਾਂਚ 'ਚ 'ਗਵਾਹ ਨੂੰ ਪ੍ਰਭਾਵਿਤ ਕਰਨ ਦੀ ਕਥਿਤ ਕੋਸ਼ਿਸ਼' ਦੇ ਬਾਅਦ ਵੀਰਵਾਰ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਖਵਾਜਾ ਦੇ 39 ਸਾਲਾ ਭਰਾ 'ਤੇ ਜ਼ਮਾਨਤ ਦੀ ਆਪਣੀਆਂ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਨਿਆਇਕ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
PunjabKesari
ਅਗਸਤ 'ਚ ਪੁਲਸ ਨੇ ਸ਼੍ਰੀਲੰਕਾਈ ਵਿਦਿਆਰਥੀ ਮੁਹੰਮਦ ਕਮਰ ਨਿਜ਼ਾਮੁਦੀਨ ਨੂੰ ਸਿਡਨੀ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਾਲ ਦੀ ਸ਼ੁਰੂਆਤ 'ਚ ਨਿਊ ਸਾਊਥ ਵੇਲਸ ਯੂਨੀਵਰਸਿਟੀ ਦੀ ਲਾਈਬ੍ਰੇਰੀ ਦੇ ਦਫਤਰ 'ਚ ਬਰਾਮਦ ਕੀਤੀ ਗਈ ਇਕ ਨੋਟਬੁੱਕ 'ਚ ਕਥਿਤ ਤੌਰ 'ਤੇ ਇਹ ਯੋਜਨਾ ਲਿਖੀ ਗਈ ਸੀ ਜਿਸ ਦੇ ਆਧਾਰ 'ਤੇ ਉਸ ਵਿਦਿਆਰਥੀ ਦੀ ਗ੍ਰਿਫਤਾਰੀ ਕੀਤੀ ਗਈ ਸੀ। ਖਵਾਜਾ ਉਸੇ ਵਿਭਾਗ 'ਚ ਕੰਮ ਕਰਦਾ ਹੈ ਜਿਸ 'ਚ ਨਿਜ਼ਾਮੁਦੀਨ ਹੈ। ਆਸਟਰੇਲੀਆਈ ਪੁਲਸ ਨੇ ਕਿਹਾ ਕਿ ਇਕ ਮਹਿਲਾ ਨੂੰ ਲੈ ਕੇ ਖਵਾਜਾ ਉਸ ਤੋਂ ਬਦਲਾ ਲੈਣਾ ਚਾਹੁੰਦਾ ਸੀ। ਪਾਕਿਸਤਾਨ 'ਚ ਜੰਮੇ ਉਸਮਾਨ ਖਵਾਜਾ ਆਸਟਰੇਲੀਆਈ ਵੱਲੋਂ ਭਾਰਤ ਦੇ ਖਿਲਾਫ ਮੈਲਬੋਰਨ 'ਚ ਤੀਜੇ ਟੈਸਟ ਮੈਚ 'ਚ ਖੇਡ ਰਹੇ ਹਨ।


author

Tarsem Singh

Content Editor

Related News