ਫਰੇਰਾ ਦੇ ਗੋਲ ਨਾਲ ਅਮਰੀਕਾ ਨੇ ਓਲੰਪਿਕ ਕੁਆਲੀਫਾਇੰਗ ’ਚ ਕੋਸਟਾਰਿਕਾ ਨੂੰ ਹਰਾਇਆ

03/19/2021 10:57:50 PM

ਵਾਸ਼ਿੰਗਟਨ– ਅਮਰੀਕਾ ਦੇ ਚੰਗਾ ਖੇਡ ਨਾ ਦਿਖਾਉਣ ਦੇ ਬਾਵਜੂਦ ਜੀਸਸ ਫਰੇਰਾ ਦੇ ਗੋਲ ਦੀ ਮਦਦ ਨਾਲ ਕੋਸਟਾਰਿਕਾ ਨੂੰ 1-0 ਨਾਲ ਹਰਾ ਕੇ ਓਲੰਪਿਕ ਪੁਰਸ਼ ਫੁੱਟਬਾਲ ਕੁਆਲੀਫਾਇੰਗ ਟੂਰਨਾਮੈਂਟ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ। ਮੈਕਸੀਕੋ ਦੇ ਗੁਆਡਾਲਾਜ਼ਾਰਾ ਵਿਚ ਖੇਡੇ ਗਏ ਇਸ ਮੈਚ ਵਿਚ ਫਰੇਰਾ ਨੇ 35ਵੇਂ ਮਿੰਟ ਵਿਚ ਇਹ ਮਹੱਤਵਪੂਰਣ ਗੋਲ ਕੀਤਾ।

ਇਹ ਖ਼ਬਰ ਪੜ੍ਹੋ- ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ

PunjabKesari
ਅਮਰੀਕੀ ਪੁਰਸ਼ ਫੁੱਟਬਾਲ ਟੀਮ ਨੇ ਆਖਰੀ ਵਾਰ ਬੀਜਿੰਗ ਓਲੰਪਿਕ 2008 ਵਿਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉਹ ਲੰਡਨ 2012 ਤੇ ਰੀਓ ਡੀ ਜਨੇਰੀਓ 2016 ਦੇ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਓਲੰਪਿਕ ਕੁਆਲੀਫਾਇਰ ਦੀ ਸ਼ੁਰੂਆਤ ਪਹਿਲਾਂ ਦੇ ਪ੍ਰੋਗਰਾਮ ਅਨੁਸਾਰ ਪਿਛਲੇ ਸਾਲ 20 ਮਾਰਚ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਇਸ ਵਿਚ ਦੇਰੀ ਹੋਈ। ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਹਾਲਾਂਕਿ ਖਿਡਾਰੀਆਂ ਦੀ ਮੂਲ ਉਮਰ ਸੀਮਾ ਵਿਚ ਬਦਲਾਅ ਨਹੀਂ ਕੀਤਾ ਤੇ ਇਕ ਜਨਵਰੀ 1997 ਜਾਂ ਉਸ ਤੋਂ ਬਾਅਦ ਜਨਮ ਲੈਣ ਵਾਲੇ ਖਿਡਾਰੀ ਇਸ ਵਿਚ ਹਿੱਸਾ ਲੈ ਸਕਦੇ ਹਨ। ਉੱਤਰ ਤੇ ਮੱਧ ਅਮਰੀਕਾ ਅਤੇ ਕੈਰੇਬੀਆਈ ਖੇਤਰ ਦੇ ਇਕ ਹੋਰ ਮੈਚ ਵਿਚ ਮੇਜ਼ਬਾਨ ਮੈਕਸਿਕੋ ਨੇ ਡੋਮੋਨਿਕ ਗਣਰਾਜ ਨੂੰ 4-1 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News