UP-ਤੇਲੁਗੂ ਮੈਚ ਟਾਈ, ਮੁੰਬਈ ਨੇ ਗੁਜਰਾਤ ਨੂੰ ਹਰਾਇਆ

08/02/2019 11:21:46 PM

ਮੁੰਬਈ— ਯੂ. ਪੀ. ਯੋਧਾ ਤੇ ਤੇਲੁਗੂ ਟਾਇੰਟਸ ਦਾ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ 'ਚ ਸ਼ੁੱਕਰਵਾਰ ਨੂੰ ਮੁਕਾਬਲਾ 20-20 ਨਾਲ ਬਰਾਬਰੀ 'ਤੇ ਰਿਹਾ ਜਦਕਿ ਇਕ ਹੋਰ ਮੁਕਾਬਲੇ 'ਚ ਯੂ ਮੁੰਬਾ ਨੇ ਗੁਜਰਾਤ ਫਾਰਚੂਨ ਜਾਇੰਟਸ ਨੂੰ 32-20 ਨਾਲ ਹਰਾ ਦਿੱਤਾ। ਯੂ. ਪੀ. ਤੇ ਤੇਲੁਗੂ ਦਾ ਮੁਕਾਬਲਾ ਇਸ ਸੈਸ਼ਨ ਦਾ ਪਹਿਲਾ ਟਾਈ ਹੈ। ਇਹ ਮੁਕਾਬਲਾ ਟਾਈ ਹੋਣ ਤੋਂ ਬਾਅਦ ਯੂ. ਪੀ. ਚਾਰ ਮੈਚਾਂ 'ਚ 8 ਅੰਕ ਹੋ ਗਏ ਤੇ ਉਹ 8ਵੇਂ ਸਥਾਨ 'ਤੇ ਹੈ ਜਦਕਿ ਤੇਲੁਗੂ ਦੀ ਟੀਮ ਪੰਜ ਮੈਚਾਂ 'ਚ 5 ਅੰਕਾਂ ਦੇ ਨਾਲ 11ਵੇਂ ਸਥਾਨ 'ਤੇ ਹੈ। 

PunjabKesari
ਇਕ ਹੋਰ ਮੈਚ 'ਚ ਮੁੰਬਈ ਟੀਮ ਦੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਨੂੰ 12 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ। ਗੁਜਰਾਤ ਦੀ 6 ਮੈਚਾਂ 'ਚ ਇਹ ਤੀਜੀ ਜਿੱਤ ਹੈ ਤੇ ਉਹ 17 ਅੰਕਾਂ ਦੇ ਨਾਲ ਅੰਕ ਸੂਚੀ 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਿਆ ਹੈ। ਗੁਜਰਾਤ ਦੀ ਚਾਰ ਮੈਚਾਂ 'ਚ ਇਹ ਪਹਿਲੀ ਹਾਰ ਹੈ ਤੇ ਉਹ 15 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਮੁੰਬਈ ਦੀ ਜਿੱਤ 'ਚ ਸੁਰਿੰਦਰ ਸਿੰਘ ਨੇ 9 ਤੇ ਅਭੀਸ਼ੇਕ ਸਿੰਘ ਨੇ 6 ਅੰਕ ਹਾਸਲ ਕੀਤੇ। ਗੁਜਰਾਤ ਵਲੋਂ ਹਰਮਨਜੀਤ ਸਿੰਘ ਨੇ ਸਭ ਤੋਂ ਜ਼ਿਆਦਾ 4 ਅੰਕ ਹਾਸਲ ਕੀਤੇ।


Gurdeep Singh

Content Editor

Related News