ਰਾਜਸਥਾਨੀ ਰੰਗ 'ਚ ਰੰਗੇ ਯੂਨੀਵਰਸ ਬੌਸ, ਕ੍ਰਿਸ ਗੇਲ ਦੀ 'ਗਰਬਾ' ਪਾਉਂਦਿਆਂ ਦੀ ਵੀਡੀਓ ਵਾਇਰਲ

Monday, Oct 03, 2022 - 03:31 PM (IST)

ਰਾਜਸਥਾਨੀ ਰੰਗ 'ਚ ਰੰਗੇ ਯੂਨੀਵਰਸ ਬੌਸ, ਕ੍ਰਿਸ ਗੇਲ ਦੀ 'ਗਰਬਾ' ਪਾਉਂਦਿਆਂ ਦੀ ਵੀਡੀਓ ਵਾਇਰਲ

ਸਪੋਰਟਸ ਡੈਸਕ - ਯੂਨੀਵਰਸ ਬੌਸ ਦੇ ਨਾਮ ਨਾਲ ਮਸ਼ਹੂਰ ਵੈਸਟਇੰਡੀਜ਼ ਦੇ ਦਿੱਗਜ਼ ਕ੍ਰਿਕਟਰ ਕ੍ਰਿਸ ਗੇਲ ਇਸ ਸਮੇਂ ਭਾਰਤ ਵਿਚ ਹਨ ਅਤੇ ਲੀਜੇਂਡਸ ਕ੍ਰਿਕਟ ਲੀਗ ਵਿਚ ਹਿੱਸਾ ਲੈ ਰਹੇ ਹਨ। ਇਸ ਲੀਗ ਵਿਚ ਉਹ ਖਿਡਾਰੀ ਖੇਡ ਰਹੇ ਹਨ ਜੋ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਇਸ ਲੀਗ ਵਿਚ ਗੇਲ ਗੁਜਰਾਤ ਜਾਇੰਟਸ ਦੀ ਟੀਮ ਦਾ ਹਿੱਸਾ ਹਨ। ਉਥੇ ਹੀ ਗੇਲ ਰਾਜਸਥਾਨ ਵਿਚ ਨਰਾਤਿਆਂ ਦਾ ਤਿਉਹਾਰ ਮਨਾਉਂਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਗਰਬਾ ਖੇਡਦੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: ਆਧੁਨਿਕ ਭਾਰਤੀ ਇਤਿਹਾਸ ’ਚ ‘ਸਭ ਤੋਂ ਕਾਲੇ’ ਸਾਲਾਂ ’ਚ ਸ਼ਾਮਲ ਹੈ 1984 : ਅਮਰੀਕੀ ਸੈਨੇਟਰ

 

ਗੁਜਰਾਤ ਜਾਇੰਟਸ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਕ੍ਰਿਸ ਗੇਲ ਗਰਬਾ ਖੇਡਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਭਾਰਤੀ ਪੌਸ਼ਾਕ ਕੁੜਤਾ-ਪਜ਼ਾਮਾ ਪਾਇਆ ਹੋਇਆ ਹੈ। ਗੁਜਰਾਤ ਜਾਇੰਟਸ ਨੇ ਟਵੀਟ ਵਿਚ ਲਿਖਿਆ ਹੈ, ਨਰਾਤੇ ਮਨਾਉਣ ਲਈ ਕ੍ਰਿਸ ਗੇਲ ਢੋਲ ਦੀ ਤਾਲ 'ਤੇ ਨੱਚਦੇ ਹੋਏ। ਦੱਸ ਦੇਈਏ ਕਿ ਨਰਾਤਿਆਂ ਦਾ ਤਿਉਹਾਰ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਭਾਰਤੀਆਂ ਦੇ ਨਾਲ-ਨਾਲ ਵਿਦੇਸ਼ ਤੋਂ ਆਏ ਮਹਿਮਾਨ ਵੀ ਇਸ ਤਿਉਹਾਰ ਨੂੰ ਮਨਾ ਰਹੇ ਹਨ। 

ਇਹ ਵੀ ਪੜ੍ਹੋ: UAE 'ਚ ਅੱਜ ਤੋਂ ਬਦਲ ਰਹੈ ਹਨ ਇਮੀਗ੍ਰੇਸ਼ਨ ਨਿਯਮ, ਭਾਰਤੀਆਂ ਨੂੰ ਮਿਲਣਗੇ ਵੱਡੇ ਫ਼ਾਇਦੇ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News