ਯੂਨਾਈਟਿਡ ਵਰਲਡ ਰੈਸਲਿੰਗ ਨੇ ਸਪੋਰਟੀ ਸਲਿਊਸ਼ਨਜ਼ ਨਾਲ ਕੀਤਾ ਕਰਾਰ
Thursday, Jun 20, 2019 - 11:55 PM (IST)

ਨਵੀਂ ਦਿੱਲੀ- ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਿਊ. ਡਬਲਿਊ.) ਅਤੇ ਭਾਰਤ ਸਥਿਤ ਖੇਡ ਕਾਰੋਬਾਰ ਕੰਪਨੀ ਸਪੋਰਟੀ ਸਲਿਊਸ਼ਨਜ਼ ਨੇ ਭਾਰਤੀ ਉਪ ਮਹਾਦੀਪ 'ਚ ਕੁਸ਼ਤੀ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ 6 ਸਾਲ ਦੇ ਕਰਾਰ 'ਤੇ ਹਸਤਾਖਰ ਕੀਤੇ ਹਨ। ਯੂ. ਡਬਲਿਊ. ਡਬਲਿਊ ਅਤੇ ਸਪੋਰਟੀ ਸਲਿਊਸ਼ਨਜ਼ ਵਿਚਾਲੇ ਇਹ ਕਰਾਰ ਸਵਿਟਜ਼ਰਲੈਂਡ 'ਚ ਕੀਤਾ ਗਿਆ ਅਤੇ ਇਹ ਸਾਂਝੇਦਾਰੀ ਤਤਕਾਲ ਪ੍ਰਭਾਵ ਨਾਲ ਲਾਗੂ ਹੋ ਗਈ ਹੈ ਅਤੇ 2024 ਦੇ ਅੰਤ ਤਕ ਚੱਲੇਗੀ। ਇਸ 6 ਸਾਲ ਦੇ ਕਰਾਰ ਤਹਿਤ ਸਪੋਰਟੀ ਸਲਿਊਸ਼ਨਜ਼ ਕੁਸ਼ਤੀ ਦੇ ਵਿਸ਼ਵ ਪੱਧਰੀ ਪ੍ਰਸਾਰਣ ਅਤੇ ਡਿਜੀਟਲ ਮਾਧਿਅਮਾਂ 'ਚ ਯੂ. ਡਬਲਿਊ. ਡਬਲਿਊ ਦੇ ਮੀਡੀਆ ਅਧਿਕਾਰਾਂ ਨੂੰ ਕੰਟਰੋਲ ਕਰੇਗਾ ।
ਇਸ ਕਰਾਰ 'ਤੇ ਯੂ. ਡਬਲਿਊ. ਡਬਲਿਊ. ਦੇ ਚੇਅਰਮੈਨ ਨੇਨਾਦ ਲਾਲੋਵਿਚ ਅਤੇ ਸਪੋਰਟੀ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਮੁੱਖ ਕਾਰਜਕਾਰੀ ਆਸ਼ੀਸ਼ ਚੱਢਾ ਨੇ ਹਸਤਾਖਰ ਕੀਤੇ।