Under-20 World Cup: ਉਰੂਗਵੇ ਅਤੇ ਦੱਖਣੀ ਕੋਰੀਆ ਸੈਮੀਫਾਈਨਲ ''ਚ, ਅਮਰੀਕਾ ਅਤੇ ਨਾਈਜੀਰੀਆ ਬਾਹਰ

06/05/2023 7:17:05 PM

ਬਿਊਨਸ ਆਇਰਸ : ਉਰੂਗਵੇ ਅਤੇ ਦੱਖਣੀ ਕੋਰੀਆ ਨੇ ਐਤਵਾਰ ਨੂੰ ਇੱਥੇ ਆਪਣੇ-ਆਪਣੇ ਕੁਆਰਟਰ ਫਾਈਨਲ ਮੈਚ ਜਿੱਤ ਕੇ ਅੰਡਰ-20 ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਉਰੂਗਵੇ ਨੇ ਸੰਯੁਕਤ ਰਾਜ ਦੇ ਖਿਲਾਫ ਪੂਰੇ ਮੈਚ ਵਿੱਚ ਦਬਦਬਾ ਬਣਾਇਆ, 2-0 ਨਾਲ ਜਿੱਤ ਦਰਜ ਕੀਤੀ। ਐਂਡਰਸਨ ਦੁਰਾਟੇ ਨੇ 21ਵੇਂ ਮਿੰਟ 'ਚ ਉਰੂਗਵੇ ਨੂੰ ਬੜ੍ਹਤ ਦਿਵਾਈ, ਜਦਕਿ ਜੋਸ਼ੂਆ ਵਿੰਡਰ ਨੇ 56ਵੇਂ ਮਿੰਟ 'ਚ ਆਤਮਘਾਤੀ ਗੋਲ ਕਰਕੇ ਉਰੂਗਵੇ ਦੀ ਜਿੱਤ 'ਤੇ ਮੋਹਰ ਲਗਾਈ।

ਪਿਛਲੇ ਟੂਰਨਾਮੈਂਟ ਦੇ ਉਪ ਜੇਤੂ ਦੱਖਣੀ ਕੋਰੀਆ ਨੇ ਵਾਧੂ ਸਮੇਂ ਵਿੱਚ ਕੀਤੇ ਗੋਲ ਨਾਲ ਨਾਈਜੀਰੀਆ ਨੂੰ 1-0 ਨਾਲ ਹਰਾਇਆ। ਦੱਖਣੀ ਕੋਰੀਆ ਲਈ ਮੈਚ ਦਾ ਇਕਲੌਤਾ ਗੋਲ ਸੀਓਕ ਹਿਊਨ ਚੋਈ ਨੇ ਹੈਡਰ ਰਾਹੀਂ ਕੀਤਾ। ਵੀਰਵਾਰ ਨੂੰ ਸੈਮੀਫਾਈਨਲ 'ਚ ਉਰੂਗਵੇ ਦਾ ਸਾਹਮਣਾ ਇਜ਼ਰਾਈਲ ਨਾਲ ਹੋਵੇਗਾ, ਜਦਕਿ ਦੱਖਣੀ ਕੋਰੀਆ ਦਾ ਸਾਹਮਣਾ ਉਸੇ ਦਿਨ ਫਾਈਨਲ 'ਚ ਜਗ੍ਹਾ ਬਣਾਉਣ ਲਈ ਇਟਲੀ ਨਾਲ ਹੋਵੇਗਾ।


Tarsem Singh

Content Editor

Related News