ਗ਼ੈਰਅਧਿਕਾਰਤ ਕਬੱਡੀ ਟੀਮ ਪਾਕਿ 'ਚ ਹਾਰੀ ਪਰ ਮਾਲਾਮਾਲ ਬਣ ਵਤਨ ਪਰਤੀ

02/18/2020 1:42:27 PM

ਸਪੋਰਟਸ ਡੈਸਕ— ਭਾਰਤ ਤੋਂ ਗ਼ੈਰਅਧਿਕਾਰਤ ਕਬੱਡੀ ਟੀਮ ਪਾਕਿਸਤਾਨ 'ਚ ਕਬੱਡੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਗਈ ਸੀ। ਟੀਮ ਫਾਈਨਲ ਮੈਚ ਮੇਜ਼ਬਾਨ ਟੀਮ ਤੋਂ ਹਾਰ ਕੇ ਅਟਾਰੀ-ਵਾਘਾ ਸਰਹੱਦ ਰਾਹੀਂ ਭਾਰਤ ਪਰਤ ਆਈ ਹੈ। ਦਸ ਦਈਏ ਕਿ ਇਹ ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਗ਼ੈਰਅਧਿਕਾਰਤ ਟੀਮ 9 ਫਰਵਰੀ ਨੂੰ ਪਾਕਿਸਤਾਨ ਪਹੁੰਚੀ ਸੀ। ਹਾਲਾਂਕਿ ਇਸ ਤੋਂ ਬਾਅਦ ਖੇਡ ਮੰਤਰਾਲਾ ਅਤੇ ਐਮੇਚਿਓਰ ਭਾਰਤੀ ਕਬੱਡੀ ਫੈਡਰੇਸ਼ਨ (ਏ. ਕੇ. ਐੱਫ. ਆਈ) ਨੇ ਕਿਹਾ ਕਿ ਇਸ ਗ਼ੈਰਅਧਿਕਾਰਤ ਟੀਮ ਨੂੰ ਕੱਬਡੀ 'ਚ ਦੇਸ਼ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਇਸ ਗ਼ੈਰਅਧਿਕਾਰਤ ਕਬੱਡੀ ਟੀਮ ਦੇ ਮੈਨੇਜਰ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਸੀ ਨਿੱਜੀ ਤੌਰ 'ਤੇ ਵੈਲਿਡ ਵੀਜ਼ਾ ਪ੍ਰਾਪਤ ਕੀਤਾ ਸੀ । ਸਾਡੇ ਵੱਲੋਂ ਦੋਹਾਂ ਦੇਸ਼ਾਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਉਣ ਅਤੇ ਜਾਣ ਦਾ ਵੇਰਵਾ ਦਿੱਤਾ ਗਿਆ ਸੀ। ਇਸ ਕਰਕੇ ਇਹ ਕਿਵੇਂ ਗੈਰਕਾਨੂੰਨੀ ਹੋ ਗਿਆ। ਕੋਚ ਹਰਪ੍ਰੀਤ ਸਿੰਘ ਬਾਬਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬੇਖ਼ਬਰ ਸਨ ਅਤੇ ਭਾਰਤ ਵੱਲੋਂ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨਾਲ ਰਸਮੀ ਤੌਰ 'ਤੇ ਰਾਬਤਾ ਕਾਇਮ ਨਹੀਂ ਕੀਤਾ। ਜੇਕਰ ਅਸੀਂ ਕੋਈ ਨਿਯਮ ਨੂੰ ਨਜ਼ਰਅੰਦਾਜ਼ ਕੀਤਾ ਹੁੰਦਾ ਤਾਂ ਭਾਰਤੀ ਅਧਿਕਾਰੀ ਸਾਡੇ ਪਹੁੰਚਣ 'ਤੇ ਸਵਾਲ ਉਠਾ ਸਕਦੇ ਸਨ। ਉਸ ਨੇ ਕਿਹਾ ਕਿ ਇੱਥੋਂ ਤਕ ਕਿ ਭਾਰਤ ਨੇ ਸਪੱਸ਼ਟ ਕੀਤਾ ਸੀ ਕਿ ਕਿਸੇ ਵੀ ਅਧਿਕਾਰਤ ਟੀਮ ਨੇ ਇਸ 'ਚ ਹਿੱਸਾ ਨਹੀਂ ਲਿਆ। ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਉਸ ਦੀ ਟੀਮ ਨੂੰ ਜਿੱਤ 'ਤੇ ਵਧਾਈ ਦਿੱਤੀ। ਇਹ ਸਾਰੇ ਜਾਣਦੇ ਸਨ ਕਿ ਜੇਤੂ ਟੀਮ ਪਾਕਿਸਤਾਨ ਨੇ 1 ਕਰੋੜ ਰੁਪਏ ਦਾ ਇਨਾਮ ਪ੍ਰਾਪਤ ਕੀਤਾ ਅਤੇ ਉਪ ਜੇਤੂ ਟੀਮ (ਭਾਰਤੀ ਖਿਡਾਰੀ) ਨੇ 75 ਲੱਖ ਰੁਪਏ ਪ੍ਰਾਪਤ ਕੀਤੇ। ਇਸ ਤਰ੍ਹਾਂ ਭਾਵੇਂ ਇਹ ਅਣਅਧਿਕਾਰਤ ਕਬੱਡੀ ਟੀਮ ਖਿਤਾਬ ਆਪਣੇ ਨਾਂ ਨਾ ਕਰ ਸਕੀ ਪਰ ਉਹ ਉਪ ਜੇਤੂ ਰਹਿ ਕੇ ਮੋਟੀ ਰਕਮ ਜ਼ਰੂਰ ਪ੍ਰਾਪਤ ਕਰਨ 'ਚ ਸਫਲ ਰਹੀ।


Tarsem Singh

Content Editor

Related News