ਨਵੇਂ ਸਾਲ ’ਤੇ ਇਸ ਭਾਰਤੀ ਕ੍ਰਿਕਟਰ ਨੂੰ ਮਿਲੀ ਵੱਡੀ ਖ਼ੁਸ਼ਖ਼ਬਰੀ, ਪਤਨੀ ਨੇ ਦਿੱਤਾ ਧੀ ਨੂੰ ਜਨਮ

Friday, Jan 01, 2021 - 03:18 PM (IST)

ਨਵੇਂ ਸਾਲ ’ਤੇ ਇਸ ਭਾਰਤੀ ਕ੍ਰਿਕਟਰ ਨੂੰ ਮਿਲੀ ਵੱਡੀ ਖ਼ੁਸ਼ਖ਼ਬਰੀ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਪਿਤਾ ਬਣ ਗਏ ਹਨ। ਬੀ.ਸੀ.ਸੀ.ਆਈ. ਨੇ ਇੱਕ ਪੋਸਟ ਪਾ ਕੇ ਉਮੇਸ਼ ਨੂੰ ਧੀ ਹੋਣ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਬੀ.ਸੀ.ਸੀ.ਆਈ. ਨੇ ਪੋਸਟ ਵਿੱਚ ਲਿਖਿਆ ਹੈ- ਉਮੇਸ਼ ਯਾਦਵ ਨੂੰ ਧੀ ਦੇ ਜਨਮ ਉੱਤੇ ਸ਼ੁਭਕਾਮਨਾਵਾਂ। ਅਸੀਂ ਉਸਦੀ ਤੇਜ਼ੀ ਨਾਲ ਰਿਕਵਰੀ ਦੀ ਕਾਮਨਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਉਸ ਨੂੰ ਜਲਦ ਮੈਦਾਨ ਉੱਤੇ ਵੇਖਾਂਗੇ। 

ਇਹ ਵੀ ਪੜ੍ਹੋ : ਧਨਾਸ਼੍ਰੀ ਨਾਲ ਡਾਂਸ ਫਲੋਰ ’ਤੇ ਨੱਚੇ ਯੁਜਵੇਂਦਰ ਚਾਹਲ, ਧਵਨ ਨੇ ਵੀ ਪਾਇਆ ਭੰਗੜਾ, ਵੇਖੋ ਤਸਵੀਰਾਂ

PunjabKesari

ਦੱਸ ਦੇਈਏ ਕਿ ਉਮੇਸ਼ ਯਾਦਵ ਨੇ ਦਿੱਲੀ ਦੀ ਰਹਿਣ ਵਾਲੀ ਤਾਨਿਆ ਵਧਵਾ ਨਾਲ ਵਿਆਹ ਕਰਾਇਆ ਸੀ। ਤਾਨਿਆ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਇਹ ਖੁਸ਼ੀ ਸਾਰਿਆਂ ਨਾਲ ਸਾਂਝੀ ਕੀਤੀ ਹੈ।  

ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)

 

 
 
 
 
 
 
 
 
 
 
 
 
 
 
 

A post shared by Umesh Yaadav (@umeshyaadav)

 

ਇੰਝ ਸ਼ੁਰੂ ਹੋਈ ਲਵ ਸਟੋਰੀ
ਉਮੇਸ਼ ਅਤੇ ਤਾਨਿਆ ਪਹਿਲੀ ਵਾਰ ਕਾਲਜ ਵਿੱਚ ਮਿਲੇ ਸਨ। ਤਾਨਿਆ ਉਮੇਸ਼ ਦੀ ਸਾਦਗੀ ਵੇਖ ਕੇ ਪ੍ਰਭਾਵਿਤ ਹੋਈ। ਦੋਵਾਂ ਨੇ 2013 ਵਿੱਚ ਵਿਆਹ ਕਰਾਇਆ। ਇਸ ਤੋਂ ਪਹਿਲਾਂ ਉਹ 4 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਦੇ ਰਹੇ। ਦਿੱਲੀ ਦੀ ਰਹਿਣ ਵਾਲੀ ਤਾਨਿਆ ਉਮੇਸ਼ ਨਾਲ ਹੁਣ ਨਾਗਪੁਰ ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਗਪੁਰ ਕਾਫ਼ੀ ਚੰਗਾ ਸ਼ਹਿਰ ਹੈ।  ਮੈਨੂੰ ਇਸ ਦੀ ਆਦਤ ਹੋ ਗਈ ਹੈ ।

ਇਹ ਵੀ ਪੜ੍ਹੋ : BCCI ਦੇ ਫ਼ੈਸਲੇ ਤੋਂ ਪਰੇਸ਼ਾਨ ਯੁਵਰਾਜ ਸਿੰਘ, ਪਿਤਾ ਯੋਗਰਾਜ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News