ਜਦ ਓਪਨਿੰਗ 'ਤੇ ਆਏ ਉਮੇਸ਼ ਯਾਦਵ ਨੇ ਪਹਿਲੀ ਗੇਂਦ ਹੀ 'ਤੇ ਬਾਊਂਡਰੀ ਲਗਾ ਕੇ ਕੀਤਾ ਸਭ ਨੂੰ ਹੈਰਾਨ

03/13/2019 11:48:53 AM

ਜਲੰਧਰ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਇਨ ਦਿਨੀਂ ਸੈਯਦ ਮੁਸ਼ਤਾਕ ਅਲੀ  ਟੀ-20 ਟਰਾਫੀ ਖੇਡਣ 'ਚ ਰੁੱਝਿਆ ਹੋਇਆ ਹੈ। ਮੰਗਲਵਾਰ ਨੂੰ ਵਿਦਰਭ ਤੇ ਕਰਨਾਟਕ ਦੇ ਵਿੱਚਕਾਰ ਖੇਡੇ ਗਏ ਮੈਚ ਦੇ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਲਈ ਓਪਨਿੰਗ 'ਤੇ ਆ ਕੇ ਸਾਰਿਆ ਨੂੰ ਚੌਂਕਾ ਦਿੱਤਾ। ਵੱਡੀ ਗੱਲ ਇਹ ਰਹੀ ਕਿ ਵਿਦਰਭ ਵਲੋਂ ਖੇਡਣ ਉਤਰੇ ਉਮੇਸ਼ ਨੇ ਪਹਿਲੀ ਹੀ ਗੇਂਦ 'ਤੇ ਬਾਊਂਡਰੀ ਜੜ ਦਿੱਤੀ। ਉਮੇਸ਼ ਵਲੋਂ ਪਹਿਲੀ ਹੀ ਗੇਂਦ 'ਤੇ ਬਾਊਂਡਰੀ ਲਗਾਉਣ 'ਤੇ ਉਨ੍ਹਾਂ ਦੇ ਪਵੇਲੀਅਨ 'ਚ ਬੈਠੇ ਸਾਥੀ ਝੂਮ ਉੱਠੇ। ਉਮੇਸ਼ ਨੇ ਵੀ ਹੱਸ ਕੇ ਉਨ੍ਹਾਂ ਦਾ ਧੰਨਵਾਦ ਸਵੀਕਾਰ ਕੀਤਾ। ਹਾਲਾਂਕਿ ਉਹ ਗੱਲ ਕੁਝ ਹੋਰ ਰਹੀ ਕਿ ਇਸ ਤੋਂ ਅਗਲੀ ਹੀ ਗੇਂਦ 'ਤੇ ਉਹ ਕੌਸ਼ਿਕ ਦੇ ਹੱਥੋਂ ਆਊਟ ਹੋ ਗਏ। ਉਮੇਸ਼ ਯਾਦਵ ਦੇ ਕਰੀਅਰ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਉਹ ਓਪਨਿੰਗ 'ਤੇ ਉਤਰੇ।PunjabKesari
ਹਾਲਾਂਕਿ ਉਮੇਸ਼ ਲਈ ਬੱਲੇਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ। ਭਲੇ ਹੀ ਇੰਟਰਨੈਸ਼ਨਲ ਮੈਚਾਂ 'ਚ ਉਨ੍ਹਾਂ ਨੂੰ ਬੱਲੇਬਾਜ਼ੀ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ ਹੈ ਪਰ ਉਹ 81 ਫਸਰਟ ਕਲਾਸ ਮੈਚਾਂ 'ਚ 808 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦਾ ਟਾਪ ਸਕੋਰ 128 ਹੈ।


Related News