ਮਲਹਾਰ ਰੋਡ ’ਤੇ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰ ਨੇ ਬੈਗ ਕੀਤਾ ਚੋਰੀ

Saturday, May 23, 2026 - 01:45 AM (IST)

ਮਲਹਾਰ ਰੋਡ ’ਤੇ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰ ਨੇ ਬੈਗ ਕੀਤਾ ਚੋਰੀ

ਲੁਧਿਆਣਾ (ਤਰੁਣ) - ਮਲਹਾਰ ਰੋਡ ’ਤੇ ਖਰੀਦਦਾਰੀ ਕਰਨ ਗਈ ਇਕ ਰਿਟਾਇਰਡ ਲੇਡੀ ਟੀਚਰ ਦੀ ਕਾਰ ਦਾ ਅਣਪਛਾਤੇ ਚੋਰਾਂ ਨੇ ਸ਼ੀਸ਼ਾ ਤੋੜ ਕੇ ਬੈਗ ਚੋਰੀ ਕਰ ਲਿਆ। ਬੈਗ ਵਿਚ ਨਕਦੀ, ਕੱਪੜੇ ਅਤੇ ਜ਼ਰੂਰੀ ਸਮਾਨ ਤੋਂ ਇਲਾਵਾ ਘਰ ਦੀਆਂ ਚਾਬੀਆਂ ਸਨ।

ਪੀੜਤਾ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਥਾਣਾ ਡਵੀਜ਼ਨ 5 ਦੀ ਪੁਲਸ ਮੌਕੇ ’ਤੇ ਪੁੱਜੀ। ਰਿਟਾਇਰਡ ਟੀਚਰ ਊਮਾ ਸ਼ਰਮਾ ਨੇ ਦੱਸਿਆ ਕਿ ਉਹ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿਚ ਰਹਿੰਦੀ ਹੈ। ਉਹ ਆਪਣੀ ਇਕ ਔਰਤ ਫ੍ਰੈਂਡ ਦੇ ਨਾਲ ਮਲਹਾਰ ਰੋਡ ਸਰਾਭਾ ਨਗਰ ਇਲਾਕੇ ਵਿਚ ਖਰੀਦਦਾਰੀ ਕਰਨ ਲਈ ਗਈ।

ਕਾਰ ਨੂੰ ਸ਼ੋਰੂਮ ਦੇ ਬਾਹਰ ਖੜ੍ਹਾ ਕੀਤਾ। 15 ਮਿੰਟ ਬਾਅਦ ਖਰੀਦਕਾਹਰੀ ਕਰਕੇ ਜਦੋਂ ਵਾਪਸ ਆਈ ਤਾਂ ਕਾਰ ਦਾ ਖੱਬੇ ਪਾਸੇ ਦਾ ਸ਼ੀਸ਼ਾ ਟੁੱਟਾ ਹੋਇਆ ਹੈ ਅਤੇ ਉਸ ਵਿਚ ਰੱਖਿਆ ਬੈਗ ਚੋਰੀ ਹੋ ਗਿਆ ਹੈ। ਬੈਗ ਵਿਚ ਕੀਮਤੀ ਕੱਪੜੇ, ਜ਼ਰੂਰੀ ਸਮਾਨ ਸਮੇਤ ਘਰ ਦੀਆਂ ਚਾਬੀਆਂ ਸਨ। ਬੈਗ ਵਿਚ ਹੀ ਇਕ ਛੋਟਾ ਪਰਸ ਸੀ ਜਿਸ ਵਿਚ ਕਰੀਬ 5 ਹਜ਼ਾਰ ਰੁਪਏ ਸਨ।

ਥਾਣਾ ਡਵੀਜ਼ਨ 5 ਦੇ ਮੁਖੀ ਹਮਰਾਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਔਰਤ ਦੇ ਬਿਆਨ ਲੈ ਕੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।
 


author

Inder Prajapati

Content Editor

Related News