ਹਰੀਕੇ ਹੈੱਡਵਰਕਸ ''ਤੇ ਵੱਡੀ ਵਾਰਦਾਤ: ਡਿਊਟੀ ''ਤੇ ਤਾਇਨਾਤ ਜਵਾਨ ਨੂੰ ਕੀਤਾ ਲਹੂ-ਲੁਹਾਨ, ਸਰਵਿਸ ਰਾਈਫਲ ਲੁੱਟੀ

Sunday, May 31, 2026 - 02:42 AM (IST)

ਹਰੀਕੇ ਹੈੱਡਵਰਕਸ ''ਤੇ ਵੱਡੀ ਵਾਰਦਾਤ: ਡਿਊਟੀ ''ਤੇ ਤਾਇਨਾਤ ਜਵਾਨ ਨੂੰ ਕੀਤਾ ਲਹੂ-ਲੁਹਾਨ, ਸਰਵਿਸ ਰਾਈਫਲ ਲੁੱਟੀ

ਹਰੀਕੇ ਪੱਤਣ (ਸਾਹਿਬ ਸੰਧੂ) : ਹਰੀਕੇ ਹੈੱਡਵਰਕਸ ਦੇ ਨਾਕੇ ’ਤੇ ਹੋਮਗਾਰਡ ਦੇ ਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਉਸ ਦੀ ਸਰਵਿਸ ਰਾਈਫਲ ਖੋਹਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹੋਮਗਾਰਡ ਦਾ ਜਵਾਨ ਸੁਖਵਿੰਦਰ ਸਿੰਘ (52) ਰਾਤ ਨੂੰ ਡਿਊਟੀ ’ਤੇ ਤਾਇਨਾਤ ਸੀ, ਇਸ ਦੌਰਾਨ ਅਚਾਨਕ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀ ਰਾਈਫ਼ਲ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : PWD ਦੀ ਖੁੱਲ੍ਹੀ ਪੋਲ : ਪਹਿਲੇ ਤੂਫਾਨੀ ਮੀਂਹ ’ਚ ਹੀ ਦਮ ਤੋੜ ਗਿਆ ਹਲਵਾਰਾ ਏਅਰਪੋਰਟ ਦਾ ਟਰਮੀਨਲ 

ਸੁਖਵਿੰਦਰ ਸਿੰਘ ਨੇ ਜ਼ਖ਼ਮੀ ਹਾਲਤ ’ਚ ਭੱਜ ਕੇ ਬੈਰਕਾਂ ’ਚ ਸੁੱਤੇ ਆਪਣੇ ਸਾਥੀਆਂ ਨੂੰ ਜਗਾਇਆ ਅਤੇ ਘਟਨਾ ਸਬੰਧੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਗੰਭੀਰ ਜ਼ਖ਼ਮੀ ਸੁਖਵਿੰਦਰ ਸਿੰਘ ਨੂੰ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਹੈ। ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਪੁਲਸ ਪਾਰਟੀ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News