ਦਿਨ ਹੀ ਨਹੀਂ ਰਾਤਾਂ ਵੀ ਗਰਮ, ''ਲੂ'' ਦੇ ਥੱਪੇੜਿਆਂ ਨੇ ਕੀਤਾ ਬੇਹਾਲ

Thursday, May 21, 2026 - 02:17 PM (IST)

ਦਿਨ ਹੀ ਨਹੀਂ ਰਾਤਾਂ ਵੀ ਗਰਮ, ''ਲੂ'' ਦੇ ਥੱਪੇੜਿਆਂ ਨੇ ਕੀਤਾ ਬੇਹਾਲ

ਚੰਡੀਗੜ੍ਹ (ਰੋਹਾਲ) : ਪਿਛਲੇ ਚਾਰ ਦਿਨਾਂ ਤੋਂ ਰੋਜ਼ਾਨਾ ਵੱਧਦਾ ਤਾਪਮਾਨ ਹੁਣ ਲੋਕਾਂ ਲਈ ਪਰੇਸ਼ਾਨੀ ਬਣ ਗਿਆ ਹੈ। ਲਗਾਤਾਰ ਵੱਧ ਰਿਹਾ ਤਾਪਮਾਨ ਬੁੱਧਵਾਰ ਮਈ ਮਹੀਨੇ ’ਚ ਚੰਡੀਗੜ੍ਹ ਦੇ 5ਵੇਂ ਸਭ ਤੋਂ ਗਰਮ ਦਿਨ ਦੇ ਤੌਰ ’ਤੇ ਦਰਜ ਹੋਇਆ। ਪਾਰਾ 44 ਡਿਗਰੀ ਨੂੰ ਪਾਰ ਕਰ ਗਿਆ ਤੇ ਇਹ 44.4 ਡਿਗਰੀ ’ਤੇ ਪਹੁੰਚ ਗਿਆ। ਸਵੇਰ 11 ਤੋਂ ਦੁਪਹਿਰ 4 ਵਜੇ ਤੱਕ ਲੂੰ ਨੇ ਲੋਕਾਂ ਨੂੰ ਘਰਾਂ, ਦਫ਼ਤਰਾਂ ਤੇ ਦੁਕਾਨਾਂ ਤੋਂ ਬਾਹਰ ਨਿਕਲਣ ਤੋਂ ਰੁਕਣ ਦੀ ਅਪੀਲ ਕੀਤੀ ਗਈ ਹੈ। ਦੁਪਹਿਰ ਹੀ ਨਹੀਂ, ਰਾਤਾਂ ’ਚ ਵੀ ਗਰਮੀ ਦੀ ਅਸਰ ਮਹਿਸੂਸ ਹੋ ਰਿਹਾ ਹੈ, ਕਿਉਂਕਿ ਪਾਰਾ 25 ਡਿਗਰੀ ਤੋਂ ਹੇਠਾਂ ਨਹੀਂ ਜਾ ਰਿਹਾ। ਮੌਸਮ ਵਿਭਾਗ ਮੁਤਾਬਕ ਤਾਂ ਆਉਣ ਵਾਲੇ ਦਿਨਾਂ ’ਚ ਵੀ ਰਾਹਤ ਮਿਲਣ ਵਾਲੀ ਨਹੀਂ, ਕਿਉਂਕਿ ਤਾਪਮਾਨ ਲਗਾਤਾਰ ਵੱਧਦਾ ਰਹੇਗਾ।
ਸਵੇਰ 10 ਵਜੇ ਹੀ 40 ਡਿਗਰੀ, 3 ਘੰਟੇ ਤੱਕ ਤਾਪਮਾਨ 43 ਤੋਂ ਉਪਰ
ਬੁੱਧਵਾਰ ਸਵੇਰ 10 ਵਜੇ ਹੀ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਸੀ। ਦੁਪਹਿਰ ਇਕ ਵਜੇ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਤੇ ਦੁਪਹਿਰ ਪੌਣੇ ਤਿੰਨ ਵਜੇ ਤਾਪਮਾਨ 44.4 ਡਿਗਰੀ ਨੂੰ ਛੂਹ ਗਿਆ। ਸ਼ਾਮ ਚਾਰ ਵਜੇ ਤੋਂ ਬਾਅਦ ਹੀ ਪਾਰਾ 43 ਡਿਗਰੀ ਤੋਂ ਹੇਠਾਂ ਆਉਣਾ ਸ਼ੁਰੂ ਹੋਇਆ।
 


author

Babita

Content Editor

Related News