ਕਾਊਂਟੀ ਕ੍ਰਿਕਟ 'ਚ ਉਮੇਸ਼ ਦੀ ਐਂਟਰੀ, ਝਟਕਾਈ ਪਹਿਲੀ ਵਿਕਟ
Wednesday, Jul 13, 2022 - 07:24 PM (IST)
ਸਪੋਰਟਸ ਡੈਸਕ- ਭਾਰਤ ਦੇ ਸੀਨੀਅਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵੋਰਸੇਸਟਰਸ਼ਰ ਦੇ ਖ਼ਿਲਾਫ਼ ਮਿਡਲਸੇਕਸ ਦੀ ਨੁਮਾਇੰਦਗੀ ਕਰਦੇ ਹੋਏ ਕਾਊਂਟੀ ਚੈਂਪੀਅਨਸ਼ਿਪ 'ਚ ਆਪਣੀ ਪਹਿਲੀ ਵਿਕਟ ਹਾਸਲ ਕੀਤੀ। ਉਮੇਸ਼ ਨੇ ਮੁਕਾਬਲੇ ਦੇ ਦੂਜੇ ਦਿਨ ਆਪਣੀ ਪਹਿਲੀ ਕਾਊਂਟੀ ਚੈਂਪੀਅਨਸ਼ਿਪ ਵਿਕਟ ਝਟਕਾਈ।
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਜਗ੍ਹਾ ਮਿਡਲਸੇਕਸ ਨੇ ਬਾਕੀ ਬਚੇ ਸੈਸ਼ਨ ਲਈ 34 ਸਾਲ ਦੇ ਤੇਜ਼ ਗੇਂਦਬਾਜ਼ ਉੇਮੇਸ਼ ਨਾਲ ਕਰਾਰ ਕੀਤਾ ਹੈ। ਉਮੇਸ਼ ਨੇ ਟੇਲਰ ਕੋਰਨਾਲ ਨੂੰ ਆਊਟ ਕੀਤਾ। ਉੇਮੇਸ਼ ਨੇ ਕੋਰਨਾਲ ਨੂੰ ਬੋਲਡ ਕੀਤਾ ਜਿਨ੍ਹਾਂ ਨੇ 11 ਦੌੜਾਂ ਬਣਾਈਆਂ। ਭਾਰਤ ਦੇ ਇਸ ਤੇਜ਼ ਗੇਂਦਬਾਜ਼ ਨੇ 14 ਓਵਰ 'ਚ 45 ਦੌੜਾਂ ਦੇ ਕੇ ਇਕ ਵਿਕਟ ਝਟਕਾਈ।
ਦੂਜੇ ਦਿਨ ਮਿਡਲਸੇਕਸ ਨੇ ਵੋਰਸੇਸਟਰਸ਼ਰ ਨੂੰ 191 ਦੌੜਾਂ 'ਤੇ ਸਮੇਟਿਆ ਤੇ ਦੂਜੀ ਪਾਰੀ 'ਚ 6 ਵਿਕਟਾਂ 'ਤੇ 180 ਦੌੜਾਂ ਬਣਾ ਕੇ 177 ਦੌੜਾਂ ਦੀ ਬੜ੍ਹਤ ਬਣਾਈ। ਮਿਡਲਸੇਕਸ ਨੇ ਪਹਿਲੀ ਪਾਰੀ 'ਚ 188 ਦੌੜਾਂ ਬਣਾਈਆਂ ਸਨ। ਉਮੇਸ਼ ਤੋਂ ਪਹਿਲਾਂ ਮੌਜੂਦਾ ਸੈਸ਼ਨ 'ਚ ਤਜਰਬੇਕਾਰ ਚੇਤੇਸ਼ਵਰ ਪੁਜਾਰਾ, ਆਲਰਾਊਂਡਰ ਵਾਸ਼ਿੰਗਟਨ ਸੁੰਦਰ ਤੇ ਕਰੁਣਾਲ ਪੰਡਯਾ ਕਾਊਂਟੀ ਕ੍ਰਿਕਟ ਖੇਡ ਰਹੇ ਹਨ। ਪੁਜਾਰਾ ਸਸੇਕਸ ਲਈ ਖੇਡਦੇ ਹਨ ਜਦਕਿ ਸੁੰਦਰ ਤੇ ਕਰੁਣਾਲ ਨੇ ਕ੍ਰਮਵਾਰ ਲੰਕਾਸ਼ਰ ਤੇ ਵਾਰਵਿਕਸ਼ਰ ਦੇ ਨਾਲ ਕਰਾਰ ਕੀਤਾ ਹੈ।