ਈ. ਪੀ. ਐੱਲ. ਮੈਚ ''ਚ ਇਕ ਦੂਜੇ ਨੂੰ ਗਲ ਨਾਲ ਲਾ ਕੇ ਰੋਣ ਲੱਗੇ ਯੂਕ੍ਰੇਨ ਦੇ ਖਿਡਾਰੀ, ਦਿੱਤਾ ਇਹ ਸੰਦੇਸ਼

Sunday, Feb 27, 2022 - 04:18 PM (IST)

ਈ. ਪੀ. ਐੱਲ. ਮੈਚ ''ਚ ਇਕ ਦੂਜੇ ਨੂੰ ਗਲ ਨਾਲ ਲਾ ਕੇ ਰੋਣ ਲੱਗੇ ਯੂਕ੍ਰੇਨ ਦੇ ਖਿਡਾਰੀ, ਦਿੱਤਾ ਇਹ ਸੰਦੇਸ਼

ਸਪੋਰਟਸ ਡੈਸਕ- ਉੱਤਰੀ-ਪੱਛਮੀ ਇੰਗਲੈਂਡ ਦੇ ਇਕ ਸਟੇਡੀਅਮ 'ਚ ਵਿਰੋਧੀ ਟੀਮ 'ਚ ਸ਼ਾਮਲ ਯੂਕ੍ਰੇਨ ਦੇ ਦੋ ਖਿਡਾਰੀ ਮੈਚ ਤੋਂ ਪਹਿਲਾਂ ਇਕ ਦੂਜੇ ਦੇ ਗਲ ਨਾਲ ਲੱਗ ਕੇ ਰੋ ਪਏ ਜਦਕਿ ਉਨ੍ਹਾਂ ਦੀ ਟੀਮਾਂ ਨੇ ਯੂਕ੍ਰੇਨ ਦੇ ਝੰਡੇ ਨੂੰ ਪ੍ਰਦਰਸ਼ਿਤ ਕਰਕੇ 'ਜੰਗ ਨਹੀਂ' ਦਾ ਸੰਦੇਸ਼ ਦਿੱਤਾ। ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਪ੍ਰਤੀਯੋਗਿਤਾ 'ਚ ਸ਼ਨੀਵਾਰ ਦਾ ਦਿਨ ਭਾਵਨਾਵਾਂ ਨਾਲ ਭਰਿਆ ਰਿਹਾ। ਪਹਿਲਾਂ ਪੱਛਮੀ ਲੰਡਨ 'ਚ ਬ੍ਰੇਂਟਫੋਰਡ ਤੇ ਨਿਊਕਾਸਲ ਦੋਵੇਂ ਟੀਮਾਂ ਦੇ ਦਰਸ਼ਕਾਂ ਨੇ ਕ੍ਰਿਸਟੀਅਨ ਐਰੀਕਸਨ ਦੀ ਯੂਰਪੀ ਚੈਂਪੀਅਨਸ਼ਿਪ ਦੇ ਦੌਰਾਨ ਦਿਲ ਦਾ ਦੌਰਾ ਪੈਣ ਦੇ 8 ਮਹੀਨੇ ਬਾਅਦ ਮੈਦਾਨ 'ਤੇ ਵਾਪਸੀ ਦਾ ਸਵਾਗਤ ਕੀਤਾ ਜਦਕਿ ਬਾਅਦ 'ਚ ਖਿਡਾਰੀਆਂ ਨੇ ਯੂਕ੍ਰੇਨ ਦੇ ਪ੍ਰਤੀ ਇਕਜੁੱਟਤਾ ਦਿਖਾਈ ਜਿਸ ਦੇ ਖ਼ਿਲਾਫ਼ ਰੂਸ ਨੇ ਜੰਗ ਛੇੜੀ ਹੋਈ ਹੈ। 

ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੇ ਸਿਰ 'ਤੇ ਲੱਗੀ ਸੱਟ, ਹਸਪਤਾਲ 'ਚ ਦਾਖ਼ਲ, ਤੀਜੇ ਟੀ20 ਮੈਚ ਤੋਂ ਹੋ ਸਕਦੇ ਨੇ ਬਾਹਰ

ਗੁਡਿਸਨ ਪਾਰਕ 'ਚ ਖੇਡੇ ਗਏ ਮੈਚ 'ਚ ਮੈਨਚੈਸਟਰ ਸਿਟੀ ਨੇ ਐਵਰਟਨ ਨੂੰ 1-0 ਨਾਲ ਹਰਾ ਕੇ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਪਰ ਇਹ ਮੈਚ ਯੂਕ੍ਰੇਨ ਦੇ ਦੋ ਖਿਡਾਰੀਆਂ ਦੇ ਭਾਵੁਕ ਮਿਲਨ ਕਾਰਨ ਜ਼ਿਆਦਾ ਚਰਚਾ 'ਚ ਰਿਹਾ। ਸਿਟੀ ਵਲੋਂ ਖੇਡਣ ਵਾਲੇ ਅਲੇਕਸਾਂਦਰੋ ਜਿਨਚੇਂਕੋ ਤੇ ਐਵਰਟਨ ਦੇ ਵਿਤਾਲੀ ਮਾਇਕੋਲੇਂਕੋ ਮੈਚ ਤੋਂ ਪਹਿਲਾਂ ਇਕ ਦੂਜੇ ਕੋਲ ਗਏ ਤੇ ਇਕ ਦੂਜੇ ਨੂੰ ਜੱਫੀ ਪਾਈ। ਇਸ ਤੋਂ ਬਾਅਦ ਜਦੋਂ ਉਹ ਸਟੈਂਡਬਾਇ ਖਿਡਾਰੀਆਂ ਦੇ ਆਪਣੇ ਬੈਂਚ 'ਤੇ ਪੁੱਜੇ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਸਨ। ਉਦੋਂ ਸਟੇਡੀਅਮ ਦੇ ਅੰਦਰ 'ਹੀ ਇਜ਼ ਨਾਟ ਹੈਵੀ, ਹੀ ਇਜ਼ ਮਾਈ ਬ੍ਰਦਰ' ਗੀਤ ਚਲ ਰਿਹਾ ਸੀ।

ਇਹ ਵੀ ਪੜ੍ਹੋ : ਭਾਰਤ ਦੀ ਸਾਦੀਆ ਤਾਰਿਕ ਨੇ ਮਾਸਕੋ ਵੁਸ਼ੂ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗ਼ਾ, PM ਮੋਦੀ ਨੇ ਦਿੱਤੀ ਵਧਾਈ

ਉੱਥੇ ਓਲਡ ਟ੍ਰੈਫਰਡ 'ਚ ਮੈਨਚੈਸਟਰ ਯੂਨਾਈਟਿਡ ਤੇ ਵਾਟਫੋਰਡ ਦਰਮਿਆਨ ਗੋਲ ਰਹਿਤ ਡਰਾਅ ਨਾਲ ਖ਼ਤਮ ਹੋਏ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀ ਇਕੱਠੇ ਮੈਦਾਨ 'ਤੇ ਆਏ ਤੇ ਉਨ੍ਹਾਂ ਨੇ ਕਈ ਭਾਸ਼ਾਵਾਂ 'ਚ 'ਸ਼ਾਂਤੀ' ਸ਼ਬਦ ਪ੍ਰਦਰਸ਼ਿਤ ਕੀਤਾ। ਬ੍ਰਾਈਟਨ ਦੇ ਐਮੇਕਸ ਸਟੇਡੀਅਮ 'ਚ ਮੈਟੀ ਕੈਸ਼ ਦੇ ਗੋਲ ਦੀ ਮਦਦ ਨਾਲ ਐਸਟਨ ਵਿਲਾ ਨੇ ਮੇਜ਼ਬਾਨ ਟੀਮ ਦੇ ਖ਼ਿਲਾਫ਼ 2-0 ਨਾਲ ਜਿੱਤ ਦਰਜ ਕੀਤੀ। ਕੈਸ਼ ਨੇ ਗੋਲ ਕਰਨ ਦੇ ਬਾਅਦ ਆਪਣੀ ਜਰਸੀ ਉਤਾਰੀ ਤੇ ਯੂਕ੍ਰੇਨ 'ਚ ਕਲੱਬ ਫੁੱਟਬਾਲ ਖੇਡਣ ਵਾਲੇ ਪੋਲੈਂਡ ਦੇ ਆਪਣੇ ਸਾਥੀ ਲਈ ਸੰਦੇਸ਼ ਜਗ ਜ਼ਾਹਰ ਕੀਤਾ। ਉਨ੍ਹਾਂ ਨੇ ਆਪਣੇ ਸੰਦੇਸ਼ 'ਚ ਲਿਖਿਆ ਸੀ, 'ਤੋਮਾਸ ਕੇਡਜਿਯਾਰੋ ਤੇ ਪਰਿਵਾਰ। ਮਜ਼ਬੂਤ ਬਣੇ ਰਹੋ ਮੇਰੇ ਭਰਾ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

 


author

Tarsem Singh

Content Editor

Related News