PM ਮੋਦੀ ਨੇ ਸੰਤ ਨਿਰੰਜਨ ਦਾਸ ਦੇ ਪੈਰੀਂ ਹੱਥ ਲਾ ਲਿਆ ਆਸ਼ੀਰਵਾਦ, ਕਿਹਾ-ਡੇਰੇ ਦੀ ਸੇਵਾ ਸ਼ਲਾਘਾਯੋਗ

Sunday, Feb 01, 2026 - 06:26 PM (IST)

PM ਮੋਦੀ ਨੇ ਸੰਤ ਨਿਰੰਜਨ ਦਾਸ ਦੇ ਪੈਰੀਂ ਹੱਥ ਲਾ ਲਿਆ ਆਸ਼ੀਰਵਾਦ, ਕਿਹਾ-ਡੇਰੇ ਦੀ ਸੇਵਾ ਸ਼ਲਾਘਾਯੋਗ

ਜਲੰਧਰ (ਵੈੱਬ ਡੈਸਕ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਪਹੁੰਚੇ। ਜਲੰਧਰ ਵਿਖੇ ਆਦਮਪੁਰ ਏਅਰਪੋਰਟ 'ਤੇ ਪਹੁੰਚਣ ਮਗਰੋਂ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਲਵਾਰਾ ਏਅਰਪੋਰਟ ਦਾ ਵਰਚੁਅਲ ਉਦਘਾਟਨ ਕੀਤਾ ਅਤੇ ਇਥੋਂ ਪ੍ਰਧਾਨ ਮੰਤਰੀ ਮੋਦੀ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ  ਮੌਕੇ ਜਲੰਧਰ ਦੇ ਡੇਰਾ ਸਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਵੱਡੇ ਐਲਾਨ ਵੀ ਕੀਤੇ। ਇਸ ਦੌਰਾਨ ਉਨ੍ਹਾਂ ਸੰਤ ਨਿਰੰਜਨ ਦਾਸ ਦੇ ਪੈਰੀਂ ਹਥ ਲਾ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। 


ਇਸ ਮੌਕੇ ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਵਿਚ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰਾ ਰਿਸ਼ਤਾ ਗੁਰੂ ਰਵਿਦਾਸ ਜੀ ਦੀ ਜਨਮ ਭੂਨੀ ਕਾਸ਼ੀ ਨਾਲ ਹੈ। ਕਾਸ਼ੀ ਵਿਚ ਮਾਂ ਗੰਗਾ ਦੀ ਉਹ ਧਾਰਾ ਹੈ, ਜਿਸ ਨੂੰ ਸਾਕਸ਼ੀ ਕਰਕੇ ਗੁਰੂ ਰਵਿਦਾਸ ਜੀ ਨੇ ਕਿਹਾ ਮੰਨ ਚੰਗਾ ਤਾਂ ਕਠੋਤੀ ਵਿਚ ਗੰਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਤੋਂ ਆਦਮਪੁਰ ਏਅਰਪੋਰਟ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ 'ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਏਅਰਪੋਰਟ' ਰੱਖਣ ਅਤੇ ਹਲਵਾਰਾ ਏਅਰਪੋਰਟ ਦੀ ਨਵੀਂ ਟਰਮੀਨਲ ਬਿਲਡਿੰਗ ਦੇ ਉਦਘਾਟਨ ਦੀ ਵਧਾਈ ਦਿੱਤੀ। 

ਇਹ ਵੀ ਪੜ੍ਹੋ: ਗੈਸ-ਸਿਲੰਡਰ ਵਾਲੇ ਖ਼ਪਤਕਾਰਾਂ ਲਈ ਜ਼ਰੂਰੀ ਖ਼ਬਰ, ਪੰਜਾਬ ਦੇ ਸੈਂਕੜੇ ਪਿੰਡ ਹੋਏ ਪ੍ਰਭਾਵਿਤ

PunjabKesari

ਸੰਤਾਂ ਦਾ ਸਨਮਾਨ ਅਤੇ ਕਾਸ਼ੀ ਨਾਲ ਰਿਸ਼ਤਾ 
ਪ੍ਰਧਾਨ ਮੰਤਰੀ ਨੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੂੰ ਪਦਮ ਸ਼੍ਰੀ ਨਾਲ ਸਨਮਾਨਤ ਕੀਤੇ ਜਾਣ ਨੂੰ ਸੰਤ ਪਰੰਪਰਾ ਦਾ ਮਾਣ ਦੱਸਿਆ। ਉਨ੍ਹਾਂ ਕਿਹਾ ਕਿ ਕਾਸ਼ੀ (ਵਾਰਾਣਸੀ) ਦੇ ਸੰਸਦ ਮੈਂਬਰ ਵਜੋਂ ਉਨ੍ਹਾਂ ਦਾ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਨਾਲ ਡੂੰਘਾ ਰਿਸ਼ਤਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਮੇਰੇ ਜਨਮ ਦਿਨ 'ਤੇ ਡੇਰੇ ਵਿੱਚ ਕੀਤੀ ਗਈ ਅਰਦਾਸ ਉਨ੍ਹਾਂ ਦੇ ਜੀਵਨ ਲਈ ਬਹੁਤ ਵਿਸ਼ੇਸ਼ ਹੈ। ਉਨ੍ਹਾਂ ਕਿਹਾ ਕਿ ਸੇਵਾ ਕਾਰਜ ਵੇਖ ਕੇ ਸੰਤ ਨਿਰੰਜਨ ਦਾਸ ਅੱਗੇ ਸਿਰ ਝੁਕਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਜਨਮ ਦਿਨ ਮੌਕੇ ਡੇਰਾ ਸੱਚਖੰਡ ਬੱਲਾਂ 'ਚ ਅਰਦਾਸ ਕੀਤੀ ਗਈ ਸੀ,ਜੋਕਿ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਗੁਰੂ ਰਵਿਦਾਸ ਜੀ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ। ਇਸ ਦੌਰਾਨ ਸੱਦਾ ਦੇਣ ਲਈ ਡੇਰਾ ਬੱਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਤ ਨਿਰੰਜਨ ਦਾਸ ਦੀ ਅਗਵਾਈ ਵਿਚ ਦੁਨੀਆ ਦੇ ਕਈ ਦੇਸ਼ਾਂ ਵਿਚ ਗੁਰੂ ਰਵਿਦਾਸ ਦੇ ਵਿਚਾਰਾਂ ਦਾ ਪ੍ਰਸਾਰ ਹੋ ਰਿਹਾ। ਸ਼ਲਾਘਾਯੋਗ ਕੰਮਾਂ ਲਈ ਸੰਤ ਨਿਰੰਜਨ ਦਾਸ ਨੂੰ ਪਦਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਅੱਜ ਮੈਨੂੰ ਇਕ ਹੋਰ ਗੱਲ ਦੀ ਖ਼ੁਸ਼ੀ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਉਪਰ ਆਦਮਪੁਰ ਏਅਰਪੋਰਟ ਦਾ ਨਵਾਂ ਨਾਮ ਰੱਖਿਆ ਗਿਆ ਹੈ। ਹਲਵਾਰਾ ਏਅਪੋਰਟ ਦੀ ਨਵੀਂ ਟਰਮੀਨਲ ਬਿਲਡਿੰਗ ਦਾ ਵੀ ਉਦਘਾਟਨ ਹੋਇਆ। ਪੰਜਾਬ ਸਮੇਤ ਸਮੁੱਚਾ ਦੇਸ਼ ਇਨ੍ਹਾਂ ਕਾਰਜਾਂ ਲਈ ਵਧਾਈ ਦਾ ਪਾਤਰ ਹੈ। 

ਇਹ ਵੀ ਪੜ੍ਹੋ: ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ 'ਤੇ MP ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

PunjabKesari

ਅੱਗੇ ਬੋਲਦੇ ਪ੍ਰਧਾਨ ਮੰਤਰੀ ਨਰਿੰਦਰ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਨੂੰ 600 ਸਾਲ ਤੋਂ ਵੱਧ ਸਮਾਂ ਹੋਇਆ, ਉਸ ਦੌਰ ਵਿਚ ਭਾਰਤ ਨੇ ਕਿੰਨੇ ਵਿਦੇਸ਼ੀ ਹਮਲੇ ਝੱਲੇ, ਕਿੰਨੀ ਹਿੰਸਾ ਅਤੇ ਅਸਥਿਰਤਾ ਝੱਲੀ, ਇਕ ਪਾਸੇ ਬਾਹਰੀ ਹਮਲੇ ਅਤੇ ਦੂਜੇ ਪਾਸੇ ਅੰਦਰੂਨੀ ਚੁਣੌਤੀਆਂ, ਅਜਿਹੇ ਔਖੇ ਸਮੇਂ ਵਿਚ ਕਾਸ਼ੀ ਵਿਚ ਰਵਿਦਾਸ ਜੀ ਵਰਗੇ ਸੰਤ ਦਾ ਜਨਮ ਹੋਇਆ। ਉਨ੍ਹਾਂ ਨੇ ਸਮਾਜ ਨੂੰ ਝੰਝੋੜਿਆ ਅਤੇ ਸਿਖਾਇਆ ਕਿ ਇਕ ਹੀ ਮਿੱਟੀ ਦੇ ਸਾਰੇ ਭਾਂਡੇ, ਤੇ ਸਾਰਿਆਂ ਦਾ ਇਕੋ ਸਿਰਜਣ ਹਾਰ। ਗੁਰੂ ਰਵਿਦਾਸ ਜੀ ਦੀਆਂ ਸਿੱਖਿਆ ਨਾਲ ਸਮਾਜ ਵਿਚ ਨਵੀਂ ਚੇਤਨਾ ਜਾਗੀ, ਭਾਰਤ ਦੇ ਸਮਾਜ ਨੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਦੂਰ ਕੀਤਾ। ਪੰਜਾਬ ਵਿਚ ਲੱਖਾਂ ਲੋਕਾਂ ਸੰਤ ਰਵਿਦਾਸ ਦੇ ਆਦਰਸ਼ਾਂ 'ਤੇ ਚੱਲ ਕੇ ਆਪਣਾ ਜੀਵਨ ਸਵਾਰਿਆ। ਮੈਂ ਗੁਰੂ ਰਵਿਦਾਸ ਜੀ ਦੇ ਨਮਨ ਕਰਦਾ ਹਾਂ। ਮੇਰਾ ਸੰਤ ਰਵਿਦਾਸ ਜੀ ਨਾਲ ਡੂੰਘਾ  ਨਾਤਾ ਹੈ। ਡੇਰਾ ਸੱਚਖੰਡ ਬੱਲਾਂ ਆਉਣਾ ਮੇਰੇ ਲਈ ਖ਼ੁਸ਼ਕਿਸਮਤੀ ਹੈ। 

ਇਹ ਵੀ ਪੜ੍ਹੋ: ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ PM ਨਰਿੰਦਰ ਮੋਦੀ, ਸੰਤ ਨਿਰੰਜਨ ਦਾਸ ਤੋਂ ਲਿਆ ਆਸ਼ੀਰਵਾਦ 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਜਟ ਨਾਲ ਸਾਰਿਆਂ ਨੂੰ ਫਾਇਦਾ ਹੋਵੇਗਾ

ਮੋਦੀ ਨੇ ਕੀਤੀ ਅਪੀਲ ਸਾਨੂੰ ਆਪਣੇ ਪ੍ਰੋਡਕਟ ਦੀ ਕੁਆਲਿਟੀ 'ਤੇ ਜ਼ੋਰ ਦੇਣਾ ਹੋਵੇਗਾ। ਬਜਟ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਜਟ ਨਾਲ ਸਾਰਿਆਂ ਨੂੰ ਫਾਇਦਾ ਹੋਵੇਗਾ। ਬਜਟ ਗ਼ਰੀਬ, ਕਿਸਾਨਾਂ ਅਤੇ ਨੌਜਵਾਨਾਂ ਨੂੰ ਹੋਰ ਮਜ਼ਬੂਤ ਬਣਾਏਗਾ। ਬਜਟ ਮਹਿਲਾ ਸ਼ਕਤੀ ਨੂੰ ਹੋਰ ਮਜ਼ਬੂਤ ਕਰੇਗਾ। ਇਹ ਕਿਸਾਨਾਂ ਦੀ ਆਦਮਨ ਵਧਾਉਣ ਵਾਲਾ ਬਜਟ ਹੈ। ਪਿਛਲੇ ਇਕ ਦਹਾਕੇ ਵਿਚ ਭਾਰਤ ਦਾ ਐਕਸਪੋਰਟ ਵਧਿਆ ਹੈ। ਬਜਟ ਦਾ ਇਕ ਹੋਰ ਫੋਕਸ ਸਪੋਰਟਸ 'ਤੇ ਹੈ। ਖੇਡੋ ਇੰਡੀਆ ਮਿਸ਼ਨ ਪੰਜਾਬ ਲਈ ਇਕ ਵੱਡਾ ਮੌਕਾ ਲੈ ਕੇ ਆਵੇਗਾ। ਗ਼ਰੀਬਾਂ ਅਤੇ ਕਿਸਾਨਾਂ 'ਤੇ ਫੋਕਸ ਪੀ. ਐੱਮ. ਮੋਦੀ ਨੇ ਦੱਸਿਆ ਕਿ ਅੱਜ ਪੇਸ਼ ਕੀਤਾ ਗਿਆ ਕੇਂਦਰੀ ਬਜਟ ਗ਼ਰੀਬਾਂ, ਕਿਸਾਨਾਂ ਅਤੇ ਨੌਜਵਾਨਾਂ ਨੂੰ ਸਮਰਪਿਤ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ (Infrastructure) ਲਈ 17 ਲੱਖ ਕਰੋੜ ਰੁਪਏ ਦਾ ਇਤਿਹਾਸਕ ਪ੍ਰਬੰਧ ਕੀਤਾ ਗਿਆ ਹੈ। ਕੈਂਸਰ ਅਤੇ ਹੋਰ ਗੰਭੀਰ ਬੀਮਾਰੀਆਂ ਦੀਆਂ ਦਵਾਈਆਂ ਸਸਤੀਆਂ ਕੀਤੀਆਂ ਗਈਆਂ ਹਨ। ਬਜਟ ਵਿਚ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਨੂੰ ਵਿਕਾਸ ਦੇ ਵੱਡੇ ਕੇਂਦਰ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪੀ. ਐੱਮ. ਕਿਸਾਨ ਸਨਮਾਨ ਨਿਧੀ ਤਹਿਤ ਹੁਣ ਤੱਕ 7000 ਕਰੋੜ ਤੋਂ ਵੱਧ ਦਿੱਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ:  PM ਮੋਦੀ ਦੀ ਫੇਰੀ ਤੋਂ ਪਹਿਲਾਂ ਬਦਲਿਆ ਆਦਮਪੁਰ ਏਅਰਪੋਰਟ ਦਾ ਨਾਮ! ਲੱਗ ਗਏ ਨਵੇਂ ਸਾਈਨ ਬੋਰਡ

ਯੂਰਪੀ ਸੰਘ (EU) ਨਾਲ ਟਰੇਡ ਡੀਲ ਅਤੇ ਪੰਜਾਬ ਦਾ ਉਦਯੋਗ 
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਯੂਰਪੀ ਸੰਘ ਵਿਚਾਲੇ ਹੋਏ ਵਪਾਰ ਸਮਝੌਤੇ ਨੂੰ ਪੰਜਾਬ ਲਈ 'ਗੇਮ ਚੇਂਜਰ' ਦੱਸਿਆ। ਉਨ੍ਹਾਂ ਕਿਹਾ ਕਿ ਹੁਣ 27 ਯੂਰਪੀ ਦੇਸ਼ਾਂ ਵਿੱਚ ਟੈਕਸ ਨਾ ਦੇ ਬਰਾਬਰ ਹੋਵੇਗਾ, ਜਿਸ ਨਾਲ ਜਲੰਧਰ ਦੇ ਖੇਡ ਉਦਯੋਗ (Sports Goods) ਅਤੇ ਟੈਕਸਟਾਈਲ ਖੇਤਰ ਵਿੱਚ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਹੋਣਗੇ। ਉਨ੍ਹਾਂ ਉੱਦਮੀਆਂ ਨੂੰ ਆਪਣੇ ਉਤਪਾਦਾਂ ਦੀ 'ਕੁਆਲਿਟੀ' ਬਿਹਤਰ ਬਣਾਉਣ ਦੀ ਅਪੀਲ ਕੀਤੀ ਤਾਂ ਜੋ 'ਮੇਡ ਇਨ ਇੰਡੀਆ' ਦੁਨੀਆ 'ਤੇ ਛਾ ਜਾਵੇ।

ਬੇਗਮਪੁਰਾ ਅਤੇ ਵਿਕਸਿਤ ਭਾਰਤ ਗੁਰੂ ਰਵਿਦਾਸ ਜੀ ਦੇ 'ਬੇਗਮਪੁਰਾ' (ਦੁੱਖ ਰਹਿਤ ਸਮਾਜ) ਦੇ ਸੰਕਲਪ ਦਾ ਜ਼ਿਕਰ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ 'ਵਿਕਸਿਤ ਭਾਰਤ' ਦੇ ਟੀਚੇ ਰਾਹੀਂ ਇਸੇ ਸੁਫ਼ਨੇ ਨੂੰ ਪੂਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਮਿਹਨਤ (ਸ਼੍ਰਮ) ਦੀ ਪੂਜਾ ਕਰਦਾ ਹੈ, ਉਹ ਹਮੇਸ਼ਾ ਸੁਖੀ ਰਹਿੰਦਾ ਹੈ। 

ਇਹ ਵੀ ਪੜ੍ਹੋ: ਡੇਰਾ ਸੱਚਖੰਡ ਬੱਲਾਂ ਪਹੁੰਚੇ PM ਨਰਿੰਦਰ ਮੋਦੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News